Punjab News: ਪੀਰ ਮੁਹੰਮਦ ਨੇ ਜਥੇਦਾਰਾਂ ਦੇ ਪੁਤਲੇ ਸਾੜਨ ਦੀ ਕੀਤੀ ਨਿਖੇਧੀ

ਏਜੰਸੀ

ਖ਼ਬਰਾਂ, ਪੰਜਾਬ

Punjab News: ਕਿਹਾ, ਇਸ ਘਟਨਾ ’ਤੇ ਤੁਰਤ ਹੋਵੇ ਧਾਰਮਕ ਤੇ ਕਨੂੰਨੀ ਕਾਰਵਾਈ 

Pir Mohammad condemns burning of effigies of Jathedars

 

Punjab News: ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਬੀਤੇ ਦਿਨ ਦਮਦਮੀ ਟਕਸਾਲ ਦੇ ਇਕ ਗਰੁੱਪ ਵਲੋਂ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਜਥੇਦਾਰਾਂ ਦੇ ਪੁਤਲੇ ਫੂਕਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ। ਉਨ੍ਹਾਂ ਕਿਹਾ ਕਿ ਭਾਈ ਅਮਰੀਕ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਬਾਕੀ ਸਿੰਘ ਸਾਹਿਬਾਨਾਂ ਦੇ ਪੁਤਲੇ ਸਾੜਕੇ ਬੇਹੱਦ ਨਿੰਦਣਯੋਗ ਕਾਰਵਾਈ ਕੀਤੀ ਹੈ।

ਸੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸ਼ਰਮਨਾਕ ਘਟਨਾ ਦਾ ਤੁਰਤ ਨੋਟਿਸ ਲੈਣਾ ਚਾਹੀਦਾ ਹੈ ਤੇ ਧਾਰਮਕ ਅਤੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਹ ਬਹੁਤ ਹੀ ਮਾੜੀ ਸ਼ਰਾਰਤ ਹੈ ਤੇ ਗ਼ਲਤ ਰੁਝਾਣ ਹੈ ਜੋ ਕਿ ਪੰਥਕ ਮਰਿਯਾਦਾ ਦੇ ਬਿਲਕੁੱਲ ਵੀ ਅਨਕੂਲ ਨਹੀ ਹੈ। ਵਿਚਾਰਾਂ ਦੇ ਵਖਰੇਵੇ ਹੋਣੇ ਵੱਖਰੀ ਗੱਲ ਹੈ ਪਰ ਆਪਣੀਆਂ ਧਾਰਮਕ ਸ਼ਖ਼ਸੀਅਤਾਂ ਵਿਰੁਧ ਇਸ ਤਰ੍ਹਾ ਦਾ ਕੂੜ ਪ੍ਰਚਾਰ ਕਰਨਾ ਉਨ੍ਹਾਂ ਦੇ ਪੁਤਲੇ ਬਣਾ ਕੇ ਸਾੜਨੇ ਬਹੁਤ ਹੀ ਗ਼ਲਤ ਰੁਝਾਨ ਹੈ। ਅਕਾਲ ਪੁਰਖ ਇਨ੍ਹਾਂ ਲੋਕਾਂ ਨੂੰ ਸੁਮੱਤ ਬਖ਼ਸ਼ਣ।