ਨਿੱਕੇ ਭੁਝੰਗੀ ਗੁਰਨੂਰ ਸਿੰਘ ਨੇ ਜਥੇਦਾਰ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਕੀਤਾ ਪ੍ਰੇਰਿਤ

Little Bhujhangi Gurnoor Singh met the Jathedar

ਅੰਮ੍ਰਿਤਸਰ: ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਅੱਜ ਨਿੱਕੇ ਭੁਝੰਗੀ ਗੁਰਨੂਰ ਸਿੰਘ, ਸਰਦਾਰ ਗੁਰਨੂਰ ਸਿੰਘ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੁਲਾਕਾਤ ਕੀਤੀ। ਉਸ ਵੱਲੋਂ ਪੰਥ ਦੇ ਵਾਲੀ, ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜਫ਼ਰਨਾਮਾ ਜੋ ਕਿ ਫ਼ਾਰਸੀ ਵਿੱਚ ਹੈ, ਸੁਣਾਇਆ ਗਿਆ ਜੋ ਕਿ ਉਸ ਨੂੰ ਜ਼ੁਬਾਨੀ ਕੰਠ ਸੀ। ਇਸ ਛੋਟੇ ਬੱਚੇ ਬੱਚੇ ਤੇ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੈ ਕਿ ਇਸ ਨੇ ਆਪਣੇ ਸਾਰੇ ਪੂਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਇਆ।

ਇਹੋ ਜਿਹੇ ਬੱਚੇ ਸਿੱਖ ਕੌਮ ਦੇ ਭਵਿੱਖ ਹਨ। ਸੱਚੇ ਪਾਤਸ਼ਾਹ ਇਸ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣ ਅਤੇ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਅਜਿਹੇ ਬੱਚੇ ਵੱਡੇ ਹੋ ਕੇ ਆਪਣੀ ਸਿੱਖ ਕੌਮ ਲਈ ਸੇਵਾ ਕਰਦੇ ਰਹਿਣ। ਇਸ ਗੁਰਸਿੱਖ ਬੱਚੇ ਨੂੰ ਗੁਰੂ ਘਰ ਦੀ ਦਾਤ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।