125 ਕਸ਼ਮੀਰੀ ਵਿਦਿਆਰਥੀਆਂ ਨੂੰ ਪੁਲਿਸ ਸੁਰੱਖਿਆ ਹੇਠ ਜੰਮੂ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀਂ ਪੁਲਵਾਮਾ ਵਿਖੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਗੁਆਂਢੀ ਰਾਜਾਂ ਦੇ ਸ਼ਹਿਰਾਂ ਅੰਬਾਲਾ ਅਤੇ ਦੇਹਰਾਦੂਨ ਆਦਿ.......

125 Kashmiri students were sent to Jammu under police protection

ਐੱਸ. ਏ. ਐੱਸ. ਨਗਰ : ਪਿਛਲੇ ਦਿਨੀਂ ਪੁਲਵਾਮਾ ਵਿਖੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਗੁਆਂਢੀ ਰਾਜਾਂ ਦੇ ਸ਼ਹਿਰਾਂ ਅੰਬਾਲਾ ਅਤੇ ਦੇਹਰਾਦੂਨ ਆਦਿ ਵੱਖ-ਵੱਖ ਥਾਵਾਂ ਤੋਂ 125 ਦੇ ਕਰੀਬ ਕਸ਼ਮੀਰੀ ਵਿਦਿਆਰਥੀ ਮੁਹਾਲੀ ਪੁੱਜੇ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ ਅਤੇ ਐਸ. ਐਸ. ਪੀ. ਹਰਚਰਨ ਸਿੰਘ ਭੁੱਲਰ ਵਲੋਂ ਸੁਰੱਖਿਆ ਦਾ ਭਰੋਸਾ ਦਿਤਾ ਗਿਆ ਸੀ।  ਇਸੇ ਦੌਰਾਨ ਗੁਰਦੁਆਰਾ ਸਾਚਾ ਧਨੁ ਸਾਹਿਬ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ,

ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 150 ਦੇ ਕਰੀਬ ਕਸ਼ਮੀਰੀ ਵਿਦਿਆਰਥੀਆਂ ਨੂੰ ਜੰਮੂ ਕਸ਼ਮੀਰ ਲਈ ਲੰਗਰ ਛਕਾ ਕੇ ਰਵਾਨਾ ਕੀਤਾ ਗਿਆ। ਜੰਮੂ ਕਸ਼ਮੀਰ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਖਵਾਜ਼ਾ ਇਤਰਤ ਨੇ ਦਸਿਆ ਕਿ ਉਹ ਬੀਤੀ ਰਾਤ ਅਪਣੇ ਸਾਥੀਆਂ ਨਾਲ ਇਸ  ਗੁਰੂ ਘਰ ਰਾਤ ਕੱਟਣ ਲਈ ਆਏ ਸਨ ਅਤੇ ਗੁਰੂ ਘਰ ਵਿਚ ਸਾਰੇ ਵਿਦਿਆਰਥੀ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹੁਣ ਗੁਰਦੁਆਰਾ ਕਮੇਟੀ ਖਾਲਸਾ ਐਡ ਦੀ ਮਦਦ ਨਾਲ 12 ਬੱਸਾਂ ੱਿਚ ਬਿਠਾ ਕੇ ਇਨ੍ਹਾਂ ਵਿਦਿਆਰਥੀਆਂ ਨੂੰ ਜੰਮੂ ਆਪੋ ਅਪਣੇ ਘਰ ਭੇਜਿਆ ਗਿਆ ਹੈ।

ਹੁਣ ਤੱਕ 700 ਦੇ ਕਰੀਬ ਵਿਦਿਆਰਥੀ ਮੁਹਾਲੀ ਦੇ ਗੁਰੂ ਘਰਾਂ ਵਿਚ ਰਹਿਣ ਉਪਰੰਤ ਜੰਮੂ ਰਵਾਨਾ ਹੋਏ ਹਨ। ਇਹ ਵਿਦਿਆਰਥੀ ਅਪਣੀ ਪੜਾਈ ਵਿੱਚ ਹੀ ਛੱਡਕੇ ਜਿਵੇਂ ਕਿਵੇਂ ਸੁਰੱਖਿਅੱਤ ਆਪਣੇ ਘਰ ਵਾਪਸ ਪਰਤਣਾ ਚਾਹੁੰਦੇ ਹਨ ਜਿਸ ਵਿੱਚ ਇਨ੍ਹਾਂ ਦੀ ਮਦਦ ਕਰਨ ਲਈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਮੇਤ ਖਾਲਸਾ ਏਡ ਨਾ ਦੀ ਸੰਸਥਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ, ਗੁਰਦੁਆਰਾ ਕਮੇਟੀ ਅਤੇ ਖਾਲਸਾ ਏਡ ਸੰਸਥਾ ਬਹੁਤ ਮਦਦ ਕੀਤੀ ਜਾ ਰਹੀ ਹੈ ਜਿਸ ਲਈ ਉਹ ਉਨ੍ਹਾਂ ਦੇ ਸ਼ੁਕਰਗੁਜਾਰ ਹਨ ।