ਮੁਕਤਸਰ ਸ਼ਹਿਰ ਦੀ ਨੁਹਾਰ ਬਦਲਣ ਦੀ ਸੰਭਾਵਨਾ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੀ ਸ਼ਹਿਰਾਂ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ 'ਅਟਲ ਯੋਜਨਾ' ਤਹਿਤ ਮੁਕਤਸਰ ਦੇ ਪਵਿੱਤਰ ਸ਼ਹਿਰ ਦੀ ਅਗਲੇ ਕੁੱਝ ਸਮੇਂ ਦੌਰਾਨ ਨੁਹਾਰ ਬਦਲਣ.......

Navjot Singh Sidhu

ਚੰਡੀਗੜ੍ਹ : ਕੇਂਦਰ ਸਰਕਾਰ ਦੀ ਸ਼ਹਿਰਾਂ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ 'ਅਟਲ ਯੋਜਨਾ' ਤਹਿਤ ਮੁਕਤਸਰ ਦੇ ਪਵਿੱਤਰ ਸ਼ਹਿਰ ਦੀ ਅਗਲੇ ਕੁੱਝ ਸਮੇਂ ਦੌਰਾਨ ਨੁਹਾਰ ਬਦਲਣ ਦੀ ਸੰਭਾਵਨਾ ਬਣੀ ਹੈ। ਕੇਂਦਰ ਸਰਕਾਰ ਨੇ ਇਸ ਸ਼ਹਿਰ ਨੂੰ 'ਅਟਲ ਮਿਸ਼ਨ' ਤਹਿਤ ਪ੍ਰਵਾਨ ਕੀਤਾ ਹੋਇਆ ਹੇ। ਪਿਛਲੇ ਦਿਨ ਪੰਜਾਬ ਵਿਧਾਨ ਸਭਾ ਵਿਚ ਕੰਵਰਜੀਤ ਸਿੰਘ ਰੋਜ਼ੀ ਵਲੋਂ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਸਿਆ ਕਿ ਮੁਕਤਸਰ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਕੰਮ 100 ਫ਼ੀ ਸਦੀ ਮੁਕੰਮਲ ਕੀਤੇ ਜਾਣਗੇ।

ਇਸ ਲਈ ਫ਼ੰਡਾਂ ਦਾ ਪ੍ਰਬੰਧ ਹੋ ਚੁਕਾ ਹੈ। ਟੈਂਡਰ 15 ਦਿਨਾਂ ਦੇ ਅੰਦਰ-ਅੰਦਰ ਜਾਰੀ ਹੋ ਜਾਣਗੇ। ਉਨ੍ਹਾਂ ਦਸਿਆ ਕਿ ਪ੍ਰਾਜੈਕਟ ਰੀਪੋਰਟ ਅਨੁਸਾਰ 28.51 ਕਰੋੜ ਰੁਪਏ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਕੰਮ 100 ਫ਼ੀ ਸਦੀ ਮੁਕੰਮਲ ਕਰਨ ਉਪਰ ਖ਼ਰਚ ਹੋਣਗੇ ਅਤੇ 59.63 ਕਰੋੜ ਰੁਪਏ ਸੀਵਰੇਜ ਅਤੇ ਸੀਵਰੇਜ ਦਾ ਪਾਣੀ ਸਾਫ਼ ਕਰਨ ਵਾਲੇ ਪਲਾਂਟ ਉਪਰ ਖ਼ਰਚ ਆਉਣਗੇ। ਉਨ੍ਹਾਂ ਯਕੀਨ ਦਿਵਾਇਆ ਕਿ ਇਹ ਸਾਰੇ ਕੰਮ ਤਹਿ ਸਮੇਂ ਸਿਰ ਕਰਵਾਏ ਜਾਣਗੇ ਅਤੇ ਸ਼ਹਿਰ ਦੀ ਜਨਤਾ ਨੂੰ ਬਹੁਤ ਵੱਡੀ ਰਾਹਤ ਮਿਲੇਗੀ।