ਵੋਟਾਂ ਦੌਰਾਨ 'ਆਪ' ਵਰਕਰ ਨੂੰ ਕੁੱਟ-ਕੁੱਟ ਕੀਤਾ ਲਹੂ-ਲੁਹਾਨ, ਭਾਜਪਾ ਵਰਕਰਾਂ 'ਤੇ ਲੱਗੇ ਇਲਜ਼ਾਮ

ਏਜੰਸੀ

ਖ਼ਬਰਾਂ, ਪੰਜਾਬ

ਸੁਰਜੀਤ ਸਿੰਘ ਨੇ ਇਲਜ਼ਾਮ ਲਗਾਏ ਹਨ ਕਿ ਭਾਜਪਾ ਵਰਕਰਾਂ ਵੱਲੋਂ ਜ਼ਬਰਦਸਤੀ ਬੂਥ ਕੈਪਚਰਿੰਗ ਕੀਤੀ ਜਾ ਰਹੀ ਸੀ

File Photo

 

ਫਿਰੋਜ਼ਪੁਰ - ਪੰਜਾਬ ਦੇ ਫਿਰੋਜ਼ਪੁਰ (ਸ਼ਹਿਰੀ) ਹਲਕੇ 'ਚ 'ਆਪ' ਵਰਕਰ ਨੂੰ ਕੁੱਟ-ਕੁੱਟ ਕੇ ਲਹੂ ਲੁਹਾਨ ਕੀਤਾ ਗਿਆ ਹੈ ਤੇ ਇਸ ਕੁੱਟਮਾਰ ਦੇ ਇਲਜ਼ਾਮ ਭਾਜਪਾ 'ਤੇ ਲੱਗੇ ਹਨ। ਇਹ ਵਾਰਦਾਤ ਹਲਕੇ ਦੇ ਸਰਹੱਦੀ ਪਿੰਡ ਜੱਲੂ ਕੀ ਵਿਖੇ ਵਾਪਰੀ ਹੈ। ਇੱਕ ‘ਆਪ’ ਵਰਕਰ ਸੁਰਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਇਸ ਕੁੱਟਮਾਰ ਦੇ ਇਲਜ਼ਾਮ ਰਾਣਾ ਗੁਰਮੀਤ ਸੋਢੀ ਦੇ ਸਮਰਥਕਾਂ 'ਤੇ ਲੱਗੇ ਹਨ।

ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਤੇ ਹਾਲਾਤ 'ਤੇ ਕਾਬੂ ਪਾਇਆ ਗਿਆ। ਉਕਤ ਵਿਅਕਤੀ ਆਪ ਉਮੀਦਵਾਰ ਰਣਬੀਰ ਭੁੱਲਰ ਦਾ ਕਾਸ ਵਿਅਕਤੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਫਿਰੋਜ਼ਪੁਰ (ਸ਼ਹਿਰੀ) ਵਿਧਾਨ ਸਭਾ ਹਲਕੇ ਦੇ ਪਿੰਡ ਜੱਲੂ ਕੀ 'ਚ ਚੱਲ ਰਹੀ ਵੋਟਿੰਗ ਦੌਰਾਨ ਇਕ ਆਪ ਵਰਕਰ ਦੀ ਕੁੱਟਮਾਰ ਕੀਤੀ ਗਈ ਤੇ ਦੋਸ਼ ਭਾਜਪਾ ਵਰਕਰਾਂ 'ਤੇ ਲਗਾਏ ਗਏ ਹਨ।

ਸੁਰਜੀਤ ਸਿੰਘ ਨੇ ਇਲਜ਼ਾਮ ਲਗਾਏ ਹਨ ਕਿ ਭਾਜਪਾ ਵਰਕਰਾਂ ਵੱਲੋਂ ਜ਼ਬਰਦਸਤੀ ਬੂਥ ਕੈਪਚਰਿੰਗ ਕੀਤੀ ਜਾ ਰਹੀ ਸੀ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕੁੱਠਮਾਰ ਕਰਨੀ ਸ਼ੁਰੂ ਕਰ ਦਿੱਤੀ। ਝੜਪ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਫਿਲਹਾਲ ਕਿਸੇ ਤਣਾਅ ਦੀ ਖ਼ਬਰ ਨਹੀਂ ਹੈ।