ਹਿੰਦੂਤਵ ਪਾਰਟੀਆਂ ‘ਆਪ’ ਅਤੇ ਭਾਜਪਾ ਨੂੰ ਪੰਜਾਬ ਅੰਦਰ ਪੈਰ ਜਮਾਉਣ ਦੇਣਾ ਘਾਤਕ ਹੋਵੇਗਾ : ਦਲ ਖ਼ਾਲਸਾ

ਏਜੰਸੀ

ਖ਼ਬਰਾਂ, ਪੰਜਾਬ

ਹਿੰਦੂਤਵ ਪਾਰਟੀਆਂ ‘ਆਪ’ ਅਤੇ ਭਾਜਪਾ ਨੂੰ ਪੰਜਾਬ ਅੰਦਰ ਪੈਰ ਜਮਾਉਣ ਦੇਣਾ ਘਾਤਕ ਹੋਵੇਗਾ : ਦਲ ਖ਼ਾਲਸਾ

image

ਚੰਡੀਗੜ੍ਹ, 19 ਫ਼ਰਵਰੀ (ਭੁੱਲਰ): ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦਾ ਚਿਹਰਾ ਭਾਵੇਂ ਚਰਨਜੀਤ ਸਿੰਘ ਚੰਨੀ, ਭਗਵੰਤ ਮਾਨ ਜਾਂ ਸੁਖਬੀਰ ਬਾਦਲ ਬਣਨ, ਪੰਜਾਬ ਸਮੱਸਿਆ ਦਾ ਹੱਲ ਨਿਕਲਣ ਵਾਲਾ ਨਹੀਂ ਹੈ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਵਿਚ ਕੋਈ  ਸੁਧਾਰ ਹੋਣ ਵਾਲਾ ਹੈ। ਇਸ ਗੱਲ ਦਾ ਪ੍ਰਗਟਾਵਾ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਕੀਤਾ। ਜਥੇਬੰਦੀ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਚੰਦ ਚਿਹਰਿਆਂ ਤੋਂ ਇਲਾਵਾ ਗਰਾਊਂਡ ਲੇਵਲ ’ਤੇ ਸਿਸਟਮ ਵਿਚ ਕੋਈ ਬਦਲਾਵ ਨਹੀਂ ਆਏਗਾ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਕਾਂਗਰਸ, ਆਪ, ਭਾਜਪਾ ਅਤੇ ਅਕਾਲੀ ਦਲ ਬਾਦਲ ਸਾਰੇ ਇਕੋ ਢਾਲ ਅਤੇ ਇਕੋ ਮੌਸਮ ਦੇ ਪੰਛੀ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ਪੈਰ ਜਮਾਉਣ ਦੇਣਾ ਖ਼ਤਰੇ ਨਾਲ ਭਰਿਆ ਹੋਇਆ ਹੈ। ਪੰਜਾਬ ਅਤੇ ਸਿੱਖ ਮਸਲਿਆਂ ਪ੍ਰਤੀ ਆਮ ਆਦਮੀ ਪਾਰਟੀ ਦੀ ਨੀਯਤ ਅਤੇ ਨੀਤੀ ਭਾਜਪਾ ਤੋਂ ਵਖਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਪ੍ਰਤੀ ਅਪਣੀ ਨੀਤੀ ਦੇ ਵਖਰੇਵੇਂ ਦੇ ਬਾਵਜੂਦ ਅਸੀਂ ਸਿਮਰਨਜੀਤ ਸਿੰਘ ਮਾਨ ਦੀ ਕਾਮਯਾਬੀ ਲਈ ਅਰਦਾਸ ਕਰਦੇ ਹਾਂ।