ਮੁੱਖ ਮੰਤਰੀ ਚੰਨੀ ਨੇ ਚਮਕੌਰ ਸਾਹਿਬ ਵਿਖੇ ਦੁਕਾਨਦਾਰਾਂ ਤੋਂ ਮੰਗੀਆਂ ਵੋਟਾਂ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਚੰਨੀ ਨੇ ਚਮਕੌਰ ਸਾਹਿਬ ਵਿਖੇ ਦੁਕਾਨਦਾਰਾਂ ਤੋਂ ਮੰਗੀਆਂ ਵੋਟਾਂ

image


ਸ੍ਰੀ ਚਮਕੌਰ ਸਾਹਿਬ, 19 ਫ਼ਰਵਰੀ (ਲੱਖਾ): ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਵਿਖੇ ਮੱਥਾ ਟੇਕਣ ਉਪਰੰਤ ਅਤੇ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਦੇ ਮੁੱਖ ਬਾਜ਼ਾਰ ਵਿਚ ਇੱਕਲੀ ਇੱਕਲੀ ਦੁਕਾਨ ਵਿਚ ਜਾ ਕੇ ਅਪਣੇ ਲਈ ਵੋਟਾਂ ਦੀ ਮੰਗ ਕੀਤੀ |
ਉਨ੍ਹਾਂ ਇਸ ਮੌਕੇ ਕਿਹਾ,''ਮੈਂ ਜਿਨ੍ਹਾਂ ਵੀ ਵਿਕਾਸ ਸੰਭਵ ਸੀ, ਉਹ ਕੀਤਾ ਹੈ ਅਤੇ ਸ੍ਰੀ ਚਮਕੌਰ ਸਾਹਿਬ ਬਾਜ਼ਾਰ ਨੂੰ  ਇਕ ਸੁੰਦਰ ਹੈਰੀਟੇਜ ਸਟਰੀਟ ਦਿਤੀ ਹੈ  ਜਿਸ ਨਾਲ ਬਾਜ਼ਾਰ ਦਾ ਕਾਫ਼ੀ ਸੁਧਾਰ ਹੋਇਆ ਹੈ ਅਤੇ ਰਹਿੰਦੇ ਕੰਮ ਅਜੇ ਵੀ ਚਲ ਰਹੇ ਹਨ |'' ਉਨ ੍ਹਾਂ ਕਿਹਾ ਕਿ ਉਹ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਦਾ ਹੋਰ ਵੱਡੇ ਪੱਧਰ 'ਤੇ ਵਿਕਾਸ ਕਰਨਾ ਚਾਹੁੰਦੇ ਹਨ ਜਿਸ ਕਰ ਕੇ ਸ਼ਹਿਰ ਵਾਸੀਆਂ ਦੀ ਹੁਣ ਬਹੁਤ ਮਦਦ ਦੀ ਲੋੜ ਹੈ | ਉਨ੍ਹਾ ਕਿਹਾ ਕਿ ਮੈਨੂੰ ਇਕ ਮੌਕਾ ਦੁਬਾਰਾ ਤੋਂ ਜ਼ਰੂਰ ਦਿਉ, ਮੈਂ ਤੁਹਾਡੀਆਂ ਗੱਲਾਂ ਤੇ ਖਰਾ ਉਤਰਾਂਗਾ | ਇਸ ਮੌਕੇ ਇੱਕਲੀ ਇੱਕਲੀ ਦੁਕਾਨ ਵਿਚ ਜਾ ਕੇ ਦੁਕਾਨਦਾਰਾਂ ਨਾਲ ਫ਼ੋਟੋਆਂ ਵੀ ਖਿੱਚਵਾਈਆਂ | ਇਸ ਮੌਕ ਸ਼ਮਸ਼ੇਰ ਸਿੰਘ ਮੰਗੀ, ਮਨਪ੍ਰੀਤ ਸਿੰਘ,ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਚੇਅਰਮੈਨ ਅਮਨਦੀਪ ਕੌਰ ਸੰਧੂਆਂ, ਕਰਨੈਲ ਸਿੰਘ ਸਰਪੰਚ, ਰੋਹਿਤ ਸੱਭਰਵਾਲ, ਨਿਰਭੈਰ ਸਿੰਘ ਬਿੱਲਾ, ਸ਼ਮਸ਼ੇਰ ਸਿੰਘ ਭੋਜੇਮਾਜਰਾ, ਮੁਨਿਤ ਕੁਮਾਰ ਮੰਟੂ ਆਦਿ ਹਾਜ਼ਰ ਸਨ |

ਕੈਪਸ਼ਨ: ਸ੍ਰੀ ਚਮਕੌਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਮੁੱਖ ਮੰਤਰੀ ਚੰਨੀ ਦੁਕਾਨਦਾਰਾਂ ਨੂੰ  ਮਿਲ ਕੇ ਵੋਟਾਂ ਮੰਗਦੇ ਹੋਏ |