ਅਗਰ ਪੰਜਾਬੀ ਲੋਕ ਹਿੱਤ ਸਰਕਾਰ ਬਣਾਉਣ ਬਾਰੇ ਪੂਰੇ ਗੰਭੀਰ ਹਨ ਤਾਂ ਵੋਟਾਂ ਕਾਂਗਰਸ ਨੂੰ ਪਾਉ : ਜਸਵਿੰਦਰ ਧੀਮਾਨ

ਏਜੰਸੀ

ਖ਼ਬਰਾਂ, ਪੰਜਾਬ

ਅਗਰ ਪੰਜਾਬੀ ਲੋਕ ਹਿੱਤ ਸਰਕਾਰ ਬਣਾਉਣ ਬਾਰੇ ਪੂਰੇ ਗੰਭੀਰ ਹਨ ਤਾਂ ਵੋਟਾਂ ਕਾਂਗਰਸ ਨੂੰ ਪਾਉ : ਜਸਵਿੰਦਰ ਧੀਮਾਨ

image

ਸੁਨਾਮ, 19 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਹਲਕਾ ਸੁਨਾਮ ਵਾਸੀਆਂ ਨੂੰ ਮੇਰੇ ਵਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਅਗਰ ਉਹ ਪੰਜਾਬ ਵਿੱਚ ਲੋਕ ਹਿੱਤੂ ਸਰਕਾਰ ਬਣਾਉਣ ਬਾਰੇ ਪੂਰੀ ਇਕਾਗਰਤਾ ਅਤੇ ਪੂਰੀ ਗੰਭੀਰਤਾ ਨਾਲ ਸੋਚ ਰਹੇ ਹਨ ਤਾਂ ਆਪਣੀਆਂ ਵੋਟਾਂ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਚੋਣ ਨਿਸ਼ਾਨ ਪੰਜੇ ਨੂੰ ਪਾਇਉ ਤਾਂ ਕਿ ਸੂਬੇ ਅੰਦਰ ਉਨ੍ਹਾਂ ਵਲੋਂ ਜਾਂਚੀ ਪਰਖੀ ਹੋਈ, ਧਰਮ ਨਿਰਪੱਖ ਅਤੇ ਤੰਗੀ ਤੁਰਸ਼ੀ ਨਾਲ ਜੂਝਣ ਵਾਲੇ ਗਰੀਬਾਂ ਅਤੇ ਨਿਮਨ ਮੱਧ ਵਰਗ ਦੀ ਅਜਮਾਈ ਹੋਈ ਸਰਕਾਰ ਦਾ ਸੂਬੇ ਵਿੱਚ ਦੁਬਾਰਾ ਗਠਨ ਹੋ ਸਕੇ। ਵੱਖ ਵੱਖ ਅਖਬਾਰਾਂ ਦੇ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਇਹ ਵਿਚਾਰ ਵਿਧਾਨ ਸਭਾ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਧੀਮਾਨ ਨੇ ਪ੍ਰਗਟ ਕੀਤੇ। 
    ਉਨ੍ਹਾਂ ਕਿਹਾ ਕਿ ਮੇਰਾ ਹਲਕੇ ਵਿੱਚ ਸਭ ਤੋਂ ਪਹਿਲਾ ਮਿਸ਼ਨ ਇਸ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ ਅਤੇ ਦੂਸਰਾ ਮਿਸ਼ਨ ਨਸ਼ਾ ਤਸਕਰਾਂ ਖਿਲਾਫ ਜੰਗ ਵਿੱਢਣ ਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰਾ ਤੀਸਰਾ ਮਿਸ਼ਨ ਹੈ ਸਰਬਸੰਮਤੀ ਨਾਲ ਸਾਰੇ ਵਰਗਾਂ ਦਾ ਸਰਬਪੱਖੀ ਵਿਕਾਸ, ਜਿਸ ਲਈ ਮੈਂ ਤਨੋ, ਮਨੋ ਅਤੇ ਧਨੋ ਪੂਰੀ ਤਰ੍ਹਾਂ ਸਮਰਪਤ ਰਹਾਂਗਾ। 
    ਉਨ੍ਹਾਂ ਦਸਿਆਂ ਕਿ ਸਾਡੀ ਸਰਕਾਰ ਹਰ ਪਿੰਡ ਵਿੱਚ ਸਰਪੰਚਾਂ ਨੂੰ 5000 ਰੁਪਏ, ਪੰਚਾਂ ਨੂੰ 2500 ਰੁਪਏ, ਸਰਕਾਰੀ ਹਸਪਤਾਲਾਂ ਵਿੱਚ 20 ਲੱਖ ਰੁਪਏ ਤੱਕ ਦਾ ਮੁਫਤ ਇਲਾਜ਼ ਅਤੇ ਹਰ ਸ਼ਹਿਰੀ ਦਾ 5 ਲੱਖ ਤੱਕ ਦਾ ਸਿਹਤ ਬੀਮਾ ਕੀਤਾ ਜਾਵੇਗਾ ਜਿਸ ਅਧੀਨ ਸਾਰੇ ਹਸਪਤਾਲ ਆਉਣਗੇ।
ਫੋਟੋ 19-1