ਗਿੱਦੜਬਾਹੇ ਦੇ ਲੋਕਾਂ ਨੇ ਮੈਨੂੰ ਬਹੁਤ ਸਤਿਕਾਰ ਦਿੱਤਾ, ਚਾਹੇ ਉਹ ਮੇਰੇ ਚੰਮ ਦੀਆਂ ਜੁੱਤੀਆਂ ਬਣਾ ਲੈਣ- ਰਾਜਾ ਵੜਿੰਗ
'ਮੈਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ'
ਚੰਡੀਗੜ੍ਹ ( ਸਪੋਕਸਮੈਨ ਸਮਾਚਾਰ) ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ। ਚੋਣਾਂ ਲਈ ਹਰ ਸਿਆਸੀ ਪਾਰਟੀ ਵਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ। ਹੁਣ ਸਿਆਸਤਦਾਨਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਗਈ ਹੈ ਤੇ ਇਹ 10 ਮਾਰਚ ਨੂੰ ਨਤੀਜਾ ਆਵੇਗਾ।
ਇਸੇ ਦੌਰਾਨ ਰੋਜ਼ਾਨਾ ਸਪੋਕਸਮੈਨ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ। ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹ ਹਮੇਸ਼ਾਂ ਚੜ੍ਹਦੀਕਲਾ ਵਿਚ ਰਹਿੰਦੇ ਹਨ। ਜ਼ਿੰਦਗੀ ਵਿਚ ਕਦੇ ਵੀ ਨਕਾਰਾਤਮਕ ਸੋਚ ਨਹੀਂ ਲੈ ਕੇ ਆਉਂਦੇ।
ਉਹਨਾਂ ਆਖਿਆ ਮੈਨੂੰ ਮਾਰਨ, ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਦਬਿਆ ਨਹੀਂ। ਗਿੱਦੜਬਾਹੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ- ਸਤਿਕਾਰ ਦਿੱਤਾ। ਚਾਹੇ ਉਹ ਮੇਰੇ ਚੱਮ ਦੀਆਂ ਜੁੱਤੀਆਂ ਬਣਾ ਲੈਣ।
ਸਨੀ ਦਿੱਲੋਂ 'ਤੇ ਹੋਈ ਐਫਆਈਆਰ ਬਾਰੇ ਬੋਲਦਿਆਂ ਉਹਨਾਂ ਆਖਿਆ ਕਿ ਸਨੀ ਦੀਆਂ ਕਰਤੂਤਾਂ ਕਰਕੇ ਉਸ 'ਤੇ ਐਫਆਈਆਰ ਹੋਈ। ਸਨੀ 'ਤੇ ਪਹਿਲਾਂ ਵੀ ਐਫਆਈਆਰ ਹਨ। 2 ਬੂਥ ਕੈਪਚਰਿੰਗ ਦੀਆਂ, ਇਕ ਐਸਐਚਓ ਨੂੰ ਕੁੱਟਣ ਦੀ ਐਫਆਈਆਰ ਹੈ। ਕੱਲ੍ਹ ਸਰਪੰਚ ਨੂੰ ਕੁੱਟਿਆ ਗਿਆ।
ਉਸ ਦੀ ਪੱਗ ਲਾਈ ਗਈ। ਇਹ ਸਾਰੀ ਬੁਖਲਾਹਟ ਦੀਆਂ ਨਿਸ਼ਾਨੀਆਂ ਹਨ। ਵੜਿੰਗ ਨੇ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਫਿਰ ਕਾਂਗਰਸ ਦੀ ਹੀ ਆਵੇਗੀ 'ਤੇ ਮੈਂ ਤੀਸਰੀ ਵਾਰ ਜਿੱਤਾਂਗਾ।