ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾੜਾ ਦੀਆਂ ਚੋਣਾਂ ਲਈ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਦੀ ਗਿਣਤੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਮਜ਼ਦਗੀ ਪੱਤਰਾਂ ਦੀ ਜਾਂਚ 21.02.2025 ਨੂੰ ਕੀਤੀ ਜਾਵੇਗੀ

Election Commission releases tally of nominations received for Municipal Council elections

ਚੰਡੀਗੜ੍ਹ: ਪੰਜਾਬ ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਆਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 20.02.2025 ਤੱਕ ਨਗਰ ਕੌਂਸਲ ਤਰਨਤਾਰਨ (ਜ਼ਿਲ੍ਹਾ ਤਰਨਤਾਰਨ) ਲਈ 171 ਨਾਮਜ਼ਦਗੀਆਂ, ਨਗਰ ਕੌਂਸਲ ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਲਈ 56 ਨਾਮਜ਼ਦਗੀਆਂ ਅਤੇ ਨਗਰ ਕੌਂਸਲ ਤਲਵਾੜਾ (ਜ਼ਿਲ੍ਹਾ ਹੁਸ਼ਿਆਰਪੁਰ) ਲਈ 50 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਉਪਰੋਕਤ ਨਗਰ ਕੌਂਸਲਾਂ ਦੀਆਂ ਇਹ ਆਮ ਚੋਣਾਂ 2 ਮਾਰਚ 2025 ਨੂੰ ਕਰਵਾਈਆਂ ਜਾਣਗੀਆਂ।

ਕਮਿਸ਼ਨ ਵੱਲੋਂ ਨਿਰਧਾਰਤ ਚੋਣਾਂ ਦੇ ਸ਼ਡਿਊਲ ਮੁਤਾਬਕ, ਨਾਮਜ਼ਦਗੀ ਪੱਤਰਾਂ ਦੀ ਜਾਂਚ 21.02.2025 ਨੂੰ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ 22.02.2025 ਨੂੰ ਦੁਪਹਿਰ 03.00 ਵਜੇ ਤੱਕ ਹੋਵੇਗੀ।