ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਲੋਂ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੂਲਾ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੌਦਾ ਸਾਧ ਵਿਰੁਧ ਚੱਲ ਰਹੇ ਮਾਮਲੇ ਵਿਚ ਪੰਚਕੂਲਾ ਸੀਬੀਆਈ ਅਦਾਲਤ ਨੇ 25 ਅਗੱਸਤ ਨੂੰ ਫ਼ੈਸਲਾ ਸੁਣਾਉਣਾ ਹੈ।

Surinder Singh

ਚੰਡੀਗੜ੍ਹ, 23 ਅਗੱਸਤ (ਨੀਲ ਭਲਿੰਦਰ ਸਿਂੰਘ): ਸੌਦਾ ਸਾਧ  ਵਿਰੁਧ ਚੱਲ ਰਹੇ ਮਾਮਲੇ ਵਿਚ ਪੰਚਕੂਲਾ ਸੀਬੀਆਈ ਅਦਾਲਤ  ਨੇ  25 ਅਗੱਸਤ ਨੂੰ ਫ਼ੈਸਲਾ ਸੁਣਾਉਣਾ ਹੈ। ਫ਼ੈਸਲੇ ਤੋਂ ਪਹਿਲਾਂ ਹੀ ਪੰਚਕੂਲਾ ਵਿਚ ਡੇਰਾ ਪ੍ਰੇਮੀਆਂ ਨੇ ਡੇਰੇ ਲਾ ਲਏ ਹਨ। ਸੀਬੀਆਈ ਅਦਾਲਤ ਦੇ ਇਰਦ-ਗਿਰਦ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ।
ਬੁਧਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ  ਚੀਫ਼ ਜਸਟਿਸ ਸੁਰਿੰਦਰ ਸਿਂੰਘ ਸਾਰੋਂ ਖ਼ੁਦ ਸੀ ਬੀ ਆਈ ਕੋਰਟ ਕੰਪਲੈਕਸ ਦਾ ਮੁਆਇਨਾ ਕਰਨ ਪੁੱਜੇ। ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਵੇਖਦੇ ਹੋਏ ਸੀਬੀਆਈ  ਕੋਰਟ ਨੂੰ ਜਾਂ ਤਾਂ ਇਕ ਦਿਨ ਲਈ ਕਿਤੇ ਹੋਰ ਤਬਦੀਲ ਕੀਤਾ ਜਾ ਸਕਦਾ ਹੈ ਜਾਂ ਫਿਰ ਫ਼ੈਸਲੇ ਨੂੰ ਕੁੱਝ ਦਿਨ ਹੋਰ ਰਾਖਵਾਂ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਹ ਸਿਰਫ਼ ਚਰਚਾ ਹੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਪੱਧਰ ਉੱਤੇ ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।