ਪੰਜਾਬ ਯੂਨੀਵਰਸਿਟੀ ਦੇ ਪੰਜ ਵਿਗਿਆਨੀਆਂ ਨੂੰ ਫੈਕਲਟੀ ਰਿਸਰਚ ਪੁਰਸਕਾਰਾਂ ਲਈ ਚੁਣਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਯੂਨੀਵਰਸਿਟੀ ਦੇ ਪੰਜ ਵਿਗਿਆਨੀਆਂ ਨੂੰ ਫੈਕਲਟੀ ਰਿਸਰਚ ਪੁਰਸਕਾਰਾਂ ਲਈ ਚੁਣਿਆ ਗਿਆ

Five PU scientists shortlisted for Faculty Research Awards

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਪੰਜ ਅਧਿਆਪਕਾਂ ਨੂੰ ਫਿਜ਼ਿਕਸ ਡਿਪਾਰਟਮੈਂਟ ਵਿਚੋਂ 2018 ਦੇ ਤਿੰਨ ਫੈਕਲਟੀ ਰਿਸਰਚ ਪੁਰਸਕਾਰਾਂ ਲਈ ਚੁਣਿਆ ਗਿਆ ਹੈ, ਜਿਨ੍ਹਾਂ ਵਿਚ ਫੈਕਲਟੀ ਮੈਂਬਰ ਪ੍ਰੋ. ਸੁਮਨ ਬੇਰੀ, ਪ੍ਰੋਫ਼ੈਸਰ ਵਿਪਿਨ ਭਟਨਾਗਰ ਅਤੇ ਪ੍ਰੋ. ਮਨਜੀਤ ਕੌਰ ਸ਼ਾਮਲ ਹਨ ਜਦੋਂ ਕਿ ਦੂਜੇ ਦੋ ਪ੍ਰੋਫੈਸਰ ਯੂਨੀਵਰਸਿਟੀ ਆਫ ਫਾਰਮਾਸਿਊਟੀਕਲ ਸਾਇੰਸਜ਼ ਦੇ ਓ.ਪੀ. ਕਟਾਰੇ ਅਤੇ ਏਨਟ੍ਰਿਪਲੋਜੀ ਵਿਭਾਗ ਦੇ ਚੇਅਰਪਰਸਨ ਡਾ. ਕੇਵਲ ਕ੍ਰਿਸ਼ਨਨ ਦਾ ਨਾਂਅ ਸ਼ਾਮਲ ਹੈ।

ਪ੍ਰੋਫੈਸਰ ਮਨਜੀਤ ਕੌਰ, ਪ੍ਰੋ. ਬੇਰੀ ਅਤੇ ਪ੍ਰੋ. ਭਟਨਾਗਰ ਵੱਡੇ ਵਿਗਿਆਨੀਆਂ ਵਿਚ ਸ਼ੁਮਾਰ ਹਨ, ਜਿਨ੍ਹਾਂ ਨੇ ਹੈਡ੍ਰੋਨ ਕੋਲਾਈਡਰ ਵਿਚ ਯੋਗਦਾਨ ਪਾਇਆ ਹੈ। ਪੀਯੂ ਦੀ ਉੱਚ ਦਰਜਾਬੰਦੀ ਵੀ ਭੌਤਿਕ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਦੇ ਕੰਮ ਦੇ ਕਾਰਨ ਹੈ। ਇਹ ਚੋਣ ਸਾਲ 2015-17 ਲਈ ਸਕੌਪਸ ਇੰਡੈਕਸਡ ਰਸਾਲੇ ਵਿਚ ਖੋਜਕਰਤਾ ਦੇ ਅਕਾਦਮਿਕ ਆਊਟਪੁੱਟ ਦਾ ਮੁਲਾਂਕਣ ਕਰਕੇ ਤਿਆਰ ਕੀਤੇ ਗਏ ਇਕ ਸੰਪੂਰਨ ਸਕੋਰ 'ਤੇ ਆਧਾਰਿਤ ਸੀ। 

ਇਹ ਖੋਜਕਰਤਾ ਆਪਣੇ ਖੇਤਰ ਵਿਚ ਮੁਹਾਰਤ ਹਾਸਲ ਕਰਨ ਵਾਲੇ ਸ਼ਿਖ਼ਰਲੇ 10 'ਬਹੁਤ ਵਧੀਆ ਖੋਜਕਰਤਾਵਾਂ' ਵਿੱਚੋਂ ਇਕ ਹਨ। ਦੇਸ਼ ਭਰ ਦੇ 254 ਅਕਾਦਮਿਕ ਖੋਜਕਰਤਾਵਾਂ ਨੂੰ 24 ਵਿਸ਼ਿਆਂ ਵਿਚ ਪੁਰਸਕਾਰ ਦਿੱਤੇ ਜਾਣੇ ਹਨ, ਜਿਨ੍ਹਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਕੇਂਦਰੀ ਮਨੁੱਖੀ ਸਰੋਤ ਤੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਵਲੋਂ ਅੱਜ 20 ਮਾਰਚ ਨੂੰ ਨਵੀਂ ਦਿੱਲੀ ਵਿਚ ਦਿਤੇ ਜਾਣਗੇ।