ਪਟਿਆਲਾ ਧਮਾਕਾ : ਇਲਾਜ਼ ਦੌਰਾਨ 6 ਸਾਲਾ ਬੱਚੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਧਮਾਕਾ : ਇਲਾਜ਼ ਦੌਰਾਨ 6 ਸਾਲਾ ਬੱਚੀ ਦੀ ਹੋਈ ਮੌਤ

patiala blast

ਪਟਿਆਲਾ : ਬੀਤੇ ਦਿਨ ਪਟਿਆਲਾ 'ਚ ਹੋਏ ਧਮਾਕੇ ਦੌਰਾਨ ਇਕ ਬੱਚੇ ਸਮੇਤ ਦੋ ਦੀ ਮੌਤ ਹੋ ਗਈ ਸੀ। ਜਦਕਿ ਚਾਰ ਬੱਚੇ ਜ਼ਖਮੀ ਹੋ ਗਏ ਸਨ। ਜਿਨ੍ਹਾਂ ਵਿਚੋਂ 6 ਸਾਲਾਂ ਨੂਰੀ ਹਸਨ ਦੀ ਵੀ ਇਲਾਜ ਦੌਰਾਨ ਅੱਜ ਮੌਤ ਹੋ ਗਈ ਹੈ। ਪਟਿਆਲਾ 'ਚ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਬੰਬ ਧਮਾਕਾ ਮਾਹਰਾਂ ਦੀ ਟੀਮ ਨੇ ਜਾਇਜ਼ਾ ਲਿਆ। ਟੀਮ ਵਲੋਂ ਇਕ ਘੰਟੇ 'ਚ ਕੁਝ ਸੈਂਪਲ ਲਏ ਗਏ ਹਨ।

ਤੁਹਾਨੂੰ ਦਸ ਦੇਈਏ ਕਿ ਬੀਤੇ ਦਿਨ ਪਟਿਆਲਾ ਦੀ ਲੱਕੜ ਮੰਡੀ ਨੇੜੇ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ ਸੀ, ਜਿਸ ਦੌਰਾਨ ਇਕ ਬੱਚੇ ਸਮੇਤ ਦੋ ਦੀ ਮੌਤ ਹੋ ਗਈ। ਇਸ ਧਮਾਕੇ ਵਿਚ ਚਾਰ ਬੱਚੇ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਇਲਾਜ ਦੌਰਾਨ ਛੇ ਸਾਲਾ ਨੂਰੀ ਹਸਨ ਦੀ ਵੀ ਮੌਤ ਹੋ ਗਈ। ਭਾਵੇਂ ਕਿ ਇਹ ਅਜੇ ਪਤਾ ਨਹੀਂ ਲਗ ਸਕਿਆ ਇਹ ਧਮਾਕਾ ਕਿਵੇਂ ਹੋਇਆ ਪਰ ਮੁੱਢਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਨੇੜੇ ਦੇ ਕਬਾੜ ਵਿਚ ਹੋਇਆ ਦਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਅਨੁਸਾਰ ਜਿਸ ਜਗ੍ਹਾ 'ਤੇ ਇਹ ਧਮਾਕਾ ਹੋਇਆ, ਉਥੇ ਕਬਾੜ ਦਾ ਕੰਮ ਕੀਤਾ ਜਾਂਦਾ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਧਮਾਕੇ ਨਾਲ ਨੇੜੇ-ਤੇੜੇ ਦੇ ਲੋਕਾਂ 'ਚ ਹੜਕੰਪ ਮਚ ਗਿਆ ਸੀ। ਫ਼ਿਲਹਾਲ ਬੰਬ ਧਮਾਕੇ ਵਾਲੀ ਥਾਂ ਦਾ ਬੰਬ ਧਮਾਕਾ ਮਾਹਰਾਂ ਵਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ। ਤੇ ਉਨ੍ਹਾਂ ਦੀ ਟੀਮ ਵਲੋਂ ਇਕ ਘੰਟੇ ਵਿਚ ਕੁੱਝ ਸੈਂਪਲ ਲਏ ਗਏ ਹਨ।