ਲੋਕਾਂ ਦੇ ਕੰਮਾਂ 'ਚ ਤੇਜ਼ੀ ਲਿਆਉਣ ਅਧਿਕਾਰੀ: ਧਰਮਸੋਤ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਲਕੇ ਅੰਦਰ ਅਪਣੇ ਹਫ਼ਤਾਵਾਰੀ ਟੂਰ ਦੌਰਾਨ ਭਾਦਸੋਂ ਤੇ ਨਾਭਾ 'ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾ ਦਾ ਮੌਕੇ 'ਤੇ ਹੱਲ ਕੀਤ
ਭਾਦਸੋਂ, 22 ਅਗੱਸਤ (ਸੁਖਦੇਵ ਪੰਧੇਰ): ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਲਕੇ ਅੰਦਰ ਅਪਣੇ ਹਫ਼ਤਾਵਾਰੀ ਟੂਰ ਦੌਰਾਨ ਭਾਦਸੋਂ ਤੇ ਨਾਭਾ 'ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾ ਦਾ ਮੌਕੇ 'ਤੇ ਹੱਲ ਕੀਤਾ। ਮਾਰਕੀਟ ਕਮੇਟੀ ਭਾਦਸੋਂ ਦੇ ਦਫ਼ਤਰ ਵਿਖੇ ਸਾਧੂ ਸਿੰਘ ਧਰਮਸੋਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਦੇ ਕੰਮਾਂ ਪ੍ਰਤੀ ਅਪਣੀ ਮੱਠੀ ਰਫ਼ਤਾਰ ਵਿਚ ਤੇਜ਼ੀ ਲਿਆਉਣ ਲਈ ਤਾੜਨਾ ਕੀਤੀ। ਕਾਂਗਰਸ ਕਮੇਟੀ ਭਾਦਸੋਂ ਸ਼ਹਿਰੀ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਸਹਿਰ ਅੰਦਰ ਹੋਣ ਵਾਲੇ ਵਿਕਾਸ ਤੇ ਸਮਾਜਕ ਕੰਮਾਂ ਪ੍ਰਤੀ ਜਾਣੂੰ ਕਰਵਾਇਆ।
ਧਰਮਸੋਤ ਕਾਂਗਰਸ ਆਗੂਆਂ ਨਾਲ ਇਲਾਕੇ ਦੇ ਦਰਜਨਾਂ ਪਿੰਡਾਂ ਦੀ ਧਾਰਮਕ ਆਸਥਾ ਦੇ ਕੇਂਦਰ ਰਾਣੀ ਧੀ ਮੰਦਰ ਵਿਖੇ ਵੀ ਨਤਮਸਤਕ ਹੋਏ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਪੰਜਾਬ ਦਾ ਪ੍ਰਸਿੱਧ ਰਾਣੀ ਧੀ ਮੇਲਾ ਸਮਾਜਕ ਸਾਂਝ ਦਾ ਪ੍ਰਤੀਕ ਹੈ ਜਿੱਥੋਂ ਹਰ ਧਰਮ ਤੇ ਵਰਗ ਦੇ ਲੋਕ ਭਾਈਚਾਰਕ ਸਾਂਝ ਦਾ ਸੁਨੇਹਾ ਲੈ ਜਾਂਦੇ ਹਨ।
ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸ ਆਗੂ ਹਰਬੰਸ ਸਿੰਘ ਰੈਸਲ, ਨੇਤਰ ਸਿੰਘ ਘੁੰਡਰ, ਸੁਖਵੀਰ ਸਿੰਘ ਪੰਧੇਰ, ਪਰਗਟ ਸਿੰਘ ਭੜੀ, ਮਨਜੋਤ ਸਿੰਘ ਪੰਧੇਰ, ਜੱਗੀ ਚਾਸਵਾਲ, ਸੋਨੂੰ ਜਾਤੀਵਾਲ, ਕਰਮਜੀਤ ਸਿੰਘ ਫ਼ਰੀਦਪੁਰ, ਗੋਪਾਲ ਸਿੰਘ ਖਨੌੜਾ, ਸੁਰਜੀਤ ਸਿੰਘ ਦਰਗਾਪੁਰ, ਹੰਸ ਰਾਜ ਮਸਤਾਨਾ, ਨਾਜਰ ਸਿੰਘ ਰਾਠੀ, ਪਵਨ ਕੁਮਾਰ ਮੈਹਣ, ਭਗਵੰਤ ਸਿੰਘ ਮਣਕੂ, ਚੁੰਨੀ ਲਾਲ ਭਾਦਸੋਂ, ਅਮਰੀਕ ਸਿੰਘ ਮਟੋਰੜਾ, ਅਮਿਤ ਕੁਮਾਰ ਕੋਹਲੀ, ਕਰਮਜੀਤ ਸਿੰਘ ਪਤੰਗਾ, ਹੰਸਾ ਸਿੰਘ ਰਾਮਗੜ੍ਹ, ਬੰਟੀ ਸਿੱਧੂ ਸਾਹੀਏਵਾਲ, ਨਾਜਮ ਸਿੰਘ ਰੰਨੋ, ਹਰਨੇਕ ਸਿੰਘ ਰੰਨੋ, ਗੁਰਜੰਟ ਸਿੰਘ ਹਾਜ਼ਰ ਸਨ।