ਪੁਲਿਸ ਦੇ ਹੱਥ ਲਗਾ ਖ਼ਾਲਿਸਤਾਨੀ ਸਮਰਥਕ
ਕਪੂਰਥਲਾ ਪੁਲਿਸ ਨੇ ਵਿੱਢੀ ਮੁਹਿੰਮ ਤਹਿਤ 27 ਸਾਲ ਪੁਰਾਣੇ ਮੁਲਜ਼ਮ ਨੂੰ ਥਾਣਾ ਸਦਰ ਫਗਵਾੜਾ 'ਚ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਕਪੂਰਥਲਾ (ਇੰਦਰਜੀਤ ਸਿੰਘ) : ਜ਼ਿਲ੍ਹਾ ਕਪੂਰਥਲਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਵਿੱਢੀ ਮੁਹਿੰਮ ਤਹਿਤ 27 ਸਾਲ ਪੁਰਾਣੇ ਮੁਲਜ਼ਮ ਨੂੰ ਥਾਣਾ ਸਦਰ ਫਗਵਾੜਾ 'ਚ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦਸ ਦਈਏ ਕਿ ਰਣਜੀਤ ਸਿੰਘ ਪਿਛਲੇ 27 ਸਾਲਾਂ ਤੋਂ ਪੰਜਾਬ ਪੁਲਿਸ ਨਾਲ ਅੱਖ ਮਚੋਲੀ ਖੇਡਦਾ ਆ ਰਿਹਾ ਸੀ ਤੇ ਪੰਜਾਬ, ਯੂਪੀ ਦੇ ਗੁਰਦੁਆਰਿਆਂ ਵਿਚ ਪਾਠੀ ਸਿੰਘ ਬਣ ਕੇ ਲੁਕਿਆ ਰਹਿੰਦਾ ਸੀ। ਦੋਸ਼ੀ ਹੁਸ਼ਿਆਰਪੁਰ, ਰੋਪੜ, ਜਲੰਧਰ, ਕਪੂਰਥਲਾ ਦੇ ਫਗਵਾੜਾ ਵਿਚ ਟਾਂਡਾ ਐਕਟ ਸਮੇਤ ਸੰਗੀਨ ਅਪਰਾਧਕ ਮਾਮਲਿਆਂ ਵਿਚ ਭਗੌੜਾ ਸੀ, ਜਿਸ ਨੂੰ ਕਪੂਰਥਲਾ ਪੁਲਿਸ ਨੇ ਖ਼ਾਸ ਮੁਖ਼ਬਰੀ ਦੇ ਅਧਾਰ 'ਤੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਹੁਣ ਪੁਲਿਸ ਵਲੋਂ ਫੜੇ ਗਏ ਭਗੌੜੇ ਮੁਜ਼ਰਮ ਤੋਂ ਪੁਛਗਿਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਦਾ ਕਿਹੜੀਆਂ ਕਿਹੜੀਆਂ ਵਾਰਦਾਤਾਂ ਵਿਚ ਹੱਥ ਹੈ?