31 ਮਾਰਚ ਤਕ ਬੰਦ ਰਹਿਣਗੀਆਂ ਵਿਦਿਅਕ ਸੰਸਥਾਵਾਂ: ਕੈਪਟਨ
31 ਮਾਰਚ ਤਕ ਬੰਦ ਰਹਿਣਗੀਆਂ ਵਿਦਿਅਕ ਸੰਸਥਾਵਾਂ: ਕੈਪਟਨ
ਚੰਡੀਗੜ੍ਹ, 19 ਮਾਰਚ (ਭੁੱਲਰ): ਕੋਵਿਡ ਦੇ ਮੁੜ ਪੈਰ ਪਸਾਰਨ 'ਤੇ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਤੋਂ ਸੂਬਾ ਭਰ ਵਿਚ ਵਿਆਪਕ ਪੱਧਰ ਉਤੇ ਬੰਦਸ਼ਾਂ ਲਾਉਣ ਦੇ ਹੁਕਮ ਦਿਤੇ ਹਨ | ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੀਆਂ ਵਿਦਿਅਕ ਸੰਸਥਾਵਾਂ 31 ਮਾਰਚ ਤਕ ਬੰਦ ਰੱਖਣ ਅਤੇ ਸਿਨੇਮਾ ਘਰਾਂ/ਮਾਲਜ਼ ਦੀ ਸਮਰੱਥਾ ਤੋਂ ਜ਼ਿਆਦਾ ਭੀੜ 'ਤੇ ਵੀ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ | ਮੈਡੀਕਲ ਅਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਸਾਰੀਆਂ ਵਿਦਿਅਕ ਸੰਸਥਾਵਾਂ 31 ਮਾਰਚ ਤਕ ਬੰਦ ਰਹਿਣਗੀਆਂ ਅਤੇ ਸਿਨੇਮਾ ਹਾਲ ਦੀ ਸਮਰੱਥਾ 50 ਫ਼ੀ ਸਦੀ ਤਕ ਰਹੇਗੀ ਜਦਕਿ ਕਿਸੇ ਵੀ ਟਾਈਮ 'ਤੇ ਇਕ ਮਾਲ ਵਿਚ 100 ਤੋਂ ਵੱਧ ਵਿਅਕਤੀ ਨਹੀਂ ਜਾ ਸਕਣਗੇ |
ਉਨ੍ਹਾਂ ਨੇ ਲੋਕਾਂ ਨੂੰ ਘੱਟੋ-ਘੱਟ ਅਗਲੇ ਦੋ ਹਫ਼ਤਿਆਂ ਤਕ ਸਮਾਜਕ ਗਤੀਵਿਧੀ ਅਪਣੇ ਘਰਾਂ ਤਕ ਸੀਮਿਤ ਰੱਖਣ ਦੀ ਅਪੀਲ ਕੀਤੀ ਤਾਕਿ ਕੋਵਿਡ ਦੇ ਫੈਲਾਅ ਦੀ ਲੜੀ ਨੂੰ ਤੋੜਿਆ ਜਾ ਸਕੇ | ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਘਰਾਂ ਵਿਚ 10 ਤੋਂ ਵੱਧ ਮਹਿਮਾਨ ਨਾ ਆਉਣ ਦਿਤੇ ਜਾਣ | ਸੂਬੇ ਦੇ ਕੋਵਿਡ ਨਾਲ ਵੱਧ ਪ੍ਰਭਾਵਤ 11 ਜ਼ਿਲਿ੍ਹਆਂ ਵਿਚ ਅੰਤਮ ਸਸਕਾਰ/ਵਿਆਹ-ਸ਼ਾਦੀਆਂ ਨੂੰ ਛੱਡ ਕੇ ਹੋਰ ਸਾਰੇ ਸਮਾਜਕ ਇਕੱਠਾਂ ਅਤੇ ਸਬੰਧਤ ਸਮਾਗਮਾਂ 'ਤੇ ਮੁਕੰਮਲ ਰੋਕ ਲਾਉਣ ਦੇ ਹੁਕਮ ਦਿਤੇ ਗਏ ਹਨ | ਅੰਤਮ ਸਸਕਾਰ ਅਤੇ ਵਿਆਹ-ਸ਼ਾਦੀਆਂ ਵਿਚ ਸਿਰਫ਼ 20 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ | ਮੁੱਖ ਮੰਤਰੀ ਨੇ ਹੁਕਮ ਦਿਤੇ ਕਿ ਇਨ੍ਹਾਂ ਜ਼ਿਲਿ੍ਹਆਂ, ਜਿਨ੍ਹਾਂ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਰਹੇਗਾ, ਐਤਵਾਰ ਨੂੰ ਸਿਨੇਮੇ, ਮਲਟੀਪੈਕਸ, ਰੈਸਟੋਰੈਂਟ, ਮਾਲਜ਼ ਆਦਿ ਵੀ ਬੰਦ ਰਹਿਣਗੇ ਜਦਕਿ ਰਾਤ ਦੇ ਕਰਫ਼ਿਊ ਕਰ ਕੇ ਹੋਮ ਡਲਿਵਰੀ ਦੀ ਆਗਿਆ ਹੋਵੇਗੀ | ਮੁੱਖ ਮੰਤਰੀ ਨੇ ਇਨ੍ਹਾਂ ਜ਼ਿਲਿ੍ਹਆਂ ਦੇ ਸਿਵਲ ਅਤੇ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਨੂੰ