ਅਨਾਜ-ਮੰਡੀਆਂ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਹੋਏ ਰੋਸ-ਮੁਜ਼ਾਹਰੇ

ਏਜੰਸੀ

ਖ਼ਬਰਾਂ, ਪੰਜਾਬ

ਅਨਾਜ-ਮੰਡੀਆਂ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਹੋਏ ਰੋਸ-ਮੁਜ਼ਾਹਰੇ

image


ਕਿਸਾਨ ਮੋਰਚਿਆਂ 'ਚ ਪੈਪਸੂ-ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ  ਸ਼ਰਧਾਂਜਲੀਆਂ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵਲੋਂ ਜਾਰੀ ਕਿਸਾਨ-ਮੋਰਚਿਆਂ 'ਚ ਪੈਪਸੂ ਮੁਜ਼ਾਰਾ ਲਹਿਰ ਨੂੰ  ਸ਼ਰਧਾਂਜਲੀਆਂ ਦਿਤੀਆਂ ਗਈਆਂ ਅਤੇ ਦੂਜੇ ਪਾਸੇ ਅਨਾਜ-ਮੰਡੀਆਂ 'ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵਲੋਂ ਐਫ਼ਸੀਆਈ ਦੀਆਂ ਕਣਕ ਦੀ ਖ਼ਰੀਦ ਅਤੇ ਅਦਾਇਗੀ ਸਬੰਧੀ ਨਵੀਆਂ ਸ਼ਰਤਾਂ ਦਾ ਵਿਰੋਧ ਕਰਦਿਆਂ ਰੋਸ-ਮੁਜ਼ਾਹਰੇ ਕੀਤੇ ਗਏ | ਮਾਰਕੀਟ-ਕਮੇਟੀਆਂ ਦੇ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਐਸਡੀਐਮ ਅਤੇ ਤਹਿਸੀਲਦਾਰਾਂ ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ ਪੱਤਰ ਭੇਜਦਿਆਂ ਮੰਗ ਕੀਤੀ ਗਈ ਕਿ ਕਣਕ ਦੀ ਖ਼ਰੀਦ ਸਬੰਧੀ ਐਫ਼ਸੀਆਈ ਵਲੋਂ ਤੈਅ ਕੀਤੀਆਂ ਸ਼ਰਤਾਂ ਤੁਰਤ ਰੱਦ ਕੀਤੀਆਂ ਜਾਣ | ਕਿਸਾਨ-ਆਗੂਆਂ ਨੇ ਕਿਸਾਨਾਂ ਨੂੰ  ਸੱਦਾ ਦਿਤਾ ਕਿ ਐਫ਼ਸੀਆਈ ਨੂੰ  ਜ਼ਮੀਨਾਂ ਦਾ ਕੋਈ ਰਿਕਾਰਡ ਨਹੀਂ ਜਮ੍ਹਾਂ ਕਰਵਾਇਆ ਜਾਵੇਗਾ | ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਫ਼ਸੀਆਈ ਤੇ ਕੇਂਦਰ ਸਰਕਾਰ ਨੇ ਨਵੇਂ ਫ਼ਰਮਾਨ ਜਾਰੀ ਕਰ ਦਿਤੇ ਹਨ, ਪਹਿਲਾ ਤਾਂ ਇਹ ਕਿ ਫ਼ਸਲ ਦਾ ਮੁੱਲ ਸਿਰਫ਼ ਜ਼ਮੀਨ ਮਾਲਕ ਨੂੰ  ਸਿੱਧਾ ਉਸ ਦੇ ਅਕਾਊਾਟ ਵਿਚ ਪਾਇਆ ਜਾਵੇਗਾ | ਕੌਣ ਨਹੀਂ ਜਾਣਦਾ ਜੋਤਾਂ ਦਾ ਸਾਈਜ਼ ਛੋਟਾ ਹੋਣ ਕਰ ਕੇ ਖੇਤੀ ਖੇਤਰ ਵਿਚ ਤਕਨੀਕ ਤੇ ਕੀਮਤੀ ਮਸ਼ੀਨਰੀ ਦੀ ਲੋੜ ਸਦਕਾ, ਛੋਟੇ ਤੇ ਗ਼ਰੀਬ ਕਿਸਾਨ ਸਿੱਧੀ ਖੇਤੀ ਨਹੀਂ ਕਰ ਸਕਦਾ | ਮਜਬੂਰਨ ਹਿੱਸੇ ਠੇਕੇ ਤੇ ਦੇਣੀ ਪੈਂਦੀ ਹੈ | ਪੰਜਾਬ ਅੰਦਰ 


16 ਲੱਖ ਜ਼ਮੀਨ ਮਾਲਕ ਹੈ ਅਤੇ ਕਾਸ਼ਤਕਾਰ ਸਿਰਫ਼ 9 ਲੱਖ ਹੈ | ਕਿਵੇਂ ਸੰਭਵ ਹੈ ਇਸ ਤਰੀਕੇ ਨਾਲ ਫ਼ਸਲ ਦੀ ਕੀਮਤ ਦਾ ਭੁਗਤਾਨ? ਕੇਂਦਰੀ ਸਰਕਾਰ ਦੇ ਹੁਕਮਾਂ ਮੁਤਾਬਕ ਸ਼ਰਤਾਂ ਐਨ ਉਸ ਮੌਕੇ ਲਾ ਦਿਤੀਆਂ ਹਨ, ਜਦੋਂ ਕਣਕ ਦੀ ਫ਼ਸਲ ਮੰਡੀਆਂ ਦੀਆਂ ਬਰੂਹਾਂ 'ਤੇ ਹੈ |  
ਸੱਤ ਦਹਾਕਿਆਂ ਤੋਂ ਜੋ ਮਿਆਰੀਕਰਨ ਚਲ ਰਿਹਾ ਸੀ, ਉਸ ਵਿਚ ਫ਼ਰਕ ਪਾਉਣ ਦਾ ਸਿਰਫ਼ ਤੇ ਸਿਰਫ਼ ਇਕ ਮਕਸਦ ਸਰਕਾਰੀ ਖ਼ਰੀਦ ਤੋਂ ਪਾਸਾ ਵੱਟਣਾ | ਨਮੀ 14 ਫ਼ੀ ਸਦੀ ਤੋਂ ਘਟਾ ਕੇ 12 ਫ਼ੀ ਸਦੀ,  ਨੁਕਸਾਨਿਆ ਦਾਣਾ 4 ਫ਼ੀ ਸਦੀ ਤੋਂ ਘਟਾ ਕੇ 2 ਫ਼ੀ ਸਦੀ ਅਤੇ ਘਾਹ ਫੂਸ/ਮਿੱਟੀ ਘਟਾ ਕੇ ਵੀ 0 ਫ਼ੀ ਸਦੀ ਕਰ ਦਿਤਾ ਗਿਆ ਹੈ | ਕਿਸਾਨ-ਆਗੂਆਂ ਨੇ ਕਣਕ ਦੀ ਖ਼੍ਰੀਦ ਅਤੇ ਅਦਾਇਗੀ ਸਬੰਧੀ ਨਵੀਆਂ ਸ਼ਰਤਾਂ ਤੁਰਤ ਹਟਾਉਣ ਦੀ ਮੰਗ ਕੀਤੀ | ਪੰਜਾਬ ਭਰ 'ਚ 68 ਥਾਵਾਂ ਉਤੇ ਜਾਰੀ ਕਿਸਾਨ-ਮੋਰਚਿਆਂ 'ਚ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ  ਸ਼ਰਧਾਂਜਲੀਆਂ ਦਿਤੀਆਂ ਗਈਆਂ | ਰੇਲਵੇ-ਪਾਰਕਾਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਾਏ ਧਰਨਿਆਂ ਵਿਚ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ  ਸ਼ਰਧਾਂਜਲੀ ਦਿਤੀ ਗਈ | ਇਸ ਦੌਰਾਨ ਇਨਕਲਾਬੀ ਲੋਕ-ਸੰਗੀਤ ਅਤੇ ਨਾਟਕ ਮੰਡਲੀਆਂ ਨੇ ਵੀ ਅਪਣੀਆਂ ਪੇਸ਼ਕਾਰੀਆਂ ਕੀਤੀਆਂ ਅਤੇ 23 ਮਾਰਚ ਨੂੰ  ਦਿੱਲੀ-ਚੱਲੋ ਦਾ ਹੋਕਾ ਦਿਤਾ ਗਿਆ |