ਦੋ ਲੜਕੀਆਂ ਨੂੰ  ਮੌਤ ਦੇ ਘਾਟ ਉਤਾਰਨ ਵਾਲਾ ਹਤਿਆਰਾ 24 ਘੰਟਿਆਂ 'ਚ ਪੁਲਿਸ ਅੜਿੱਕੇ

ਏਜੰਸੀ

ਖ਼ਬਰਾਂ, ਪੰਜਾਬ

ਦੋ ਲੜਕੀਆਂ ਨੂੰ  ਮੌਤ ਦੇ ਘਾਟ ਉਤਾਰਨ ਵਾਲਾ ਹਤਿਆਰਾ 24 ਘੰਟਿਆਂ 'ਚ ਪੁਲਿਸ ਅੜਿੱਕੇ

image


ਮੋਗਾ ਪੁਲਿਸ ਦੀ ਤੁਰਤ ਮੁਸਤੈਦੀ ਨਾਲ ਮਿਲੀ ਸਫ਼ਲਤਾ

ਮੋਗਾ, 19 ਮਾਰਚ (ਹਰਬੰਸ ਢਿੱਲੋਂ,ਅਰੁਣ ਗੁਲਾਟੀ): ਬੀਤੇ ਦਿਨੀਂ ਪਿੰਡ ਮਾਣੂਕੇ ਵਿਖੇ ਦੋ ਨੌਜਵਾਨ ਲੜਕੀਆਂ ਨੂੰ  ਗੋਲੀ ਮਾਰ ਕੇ ਮਾਰ ਦੇਣ ਦੀ ਖੌਫ਼ਨਾਕ ਘਟਨਾ ਨੂੰ  ਜ਼ਿਲ੍ਹਾ ਮੋਗਾ ਪੁਲਿਸ ਨੇ 24 ਘੰਟੇ ਵਿਚ ਸੁਲਝਾ ਲਿਆ ਹੈ | ਇਸ ਘਟਨਾ ਦੇ ਮੁੱਖ ਮੁਲਜ਼ਮ ਨੂੰ  ਘਟਨਾ ਮੌਕੇ ਵਰਤੇ ਹਥਿਆਰ ਅਤੇ ਵਾਹਨ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਹੈ |  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨ ਬੀਰ ਸਿੰਘ ਗਿੱਲ ਨੇ ਦਸਿਆ ਕਿ ਬੀਤੇ 


ਦਿਨੀਂ ਦੋ ਨੌਜਵਾਨ ਲੜਕੀਆਂ ਨੂੰ  ਲਗਭਗ 35 ਸਾਲ ਦੀ ਉਮਰ ਦੇ ਇਕ ਨੌਜਵਾਨ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਸੀ | ਮੋਗਾ ਪੁਲਿਸ ਘਿਨਾਉਣੇ ਹਰਕਤ ਦੀ ਸੂਚਨਾ ਮਿਲਣ ਉਤੇ ਤੁਰਤ ਹਰਕਤ ਵਿਚ ਆ ਗਈ |
ਉਨ੍ਹਾਂ ਦਸਿਆ ਕਿ ਪਿੰਡ ਸ਼ੇਖਾ ਪੁਲਿਸ ਥਾਣਾ ਸਮਾਲਸਰ, ਮੋਗਾ ਦੀਆਂ ਰਹਿਣ ਵਾਲੀਆਂ ਪੀੜਤ ਲੜਕੀਆਂ ਅਮਨਦੀਪ ਕੌਰ (23) ਅਤੇ ਕਮਲਪ੍ਰੀਤ ਕੌਰ (24) ਸੀ ਅਤੇ ਦੋਵੇਂ ਭੈਣਾਂ ਸਨ | ਲੜਕੀ ਅਮਨਦੀਪ ਕੌਰ ਦਸਮੇਸ਼ ਕਾਲਜ ਡਗਰੂ ਵਿਖੇ ਇਮਤਿਹਾਨ ਦੇਣ ਗਈ ਸੀ ਅਤੇ ਉਸ ਦੀ ਭੈਣ ਕਮਲਪ੍ਰੀਤ ਕੌਰ ਉਸ ਨਾਲ ਕਾਲਜ ਗਈ ਹੋਈ ਸੀ, ਜਦੋਂ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਦੋਵੇਂ ਲੜਕੀਆਂ ਅਪਣੇ ਪਿੰਡ ਜਾ ਰਹੀਆਂ ਸਨ ਤਾਂ ਮੁਲਜ਼ਮ ਗੁਰਵੀਰ ਸਿੰਘ ਉਨ੍ਹਾਂ ਨੂੰ  ਮਿਲਿਆ ਅਤੇ ਜ਼ਬਰਦਸਤੀ ਉਨ੍ਹਾਂ ਨੂੰ  ਅਪਣੀ ਕਾਰ ਵਿਚ ਅਗ਼ਵਾ ਕਰ ਲਿਆ ਅਤੇ ਅਗ਼ਵਾ ਕਰਨ ਤੋਂ ਬਾਅਦ ਮੁਲਜ਼ਮ ਕਾਰ ਨੂੰ  ਬਾਘਾਪੁਰਾਣਾ ਖੇਤਰ ਵਲ ਲੈ ਗਿਆ |  
ਰਸਤੇ ਵਿਚ ਕਿਸੇ ਗੱਲ ਉੱਤੇ ਆਪਸੀ ਬਹਿਸ ਹੋਣ ਉਪਰੰਤ   ਨਹਾਲ ਸਿੰਘ ਵਾਲਾ ਨੇੜੇ ਪਿੰਡ ਮਾਣੂੰਕੇ ਪਹੁੰਚਣ ਉਤੇ ਮੁਲਜ਼ਮ ਨੇ ਲੜਕੀਆਂ ਉਤੇ 5 ਗੋਲੀਆਂ ਚਲਾਈਆਂ, ਜੋ ਕਿ ਉਨ੍ਹਾਂ ਦੇ ਗਰਦਨ ਅਤੇ ਸਿਰਾਂ ਉਤੇ ਵਜੀਆਂ ਜਿਸ ਕਾਰਨ ਇਕ ਪੀੜਤ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਦੂਜੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ |ਇਸ ਘਟਨਾ ਨੂੰ  ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਮੋਗਾ ਪੁਲਿਸ ਨੇ ਸਾਰੀ ਰਾਤ ਪੂਰੀ ਕੋਸ਼ਿਸ਼ ਕੀਤੀ ਅਤੇ ਅਖ਼ੀਰ ਵਿਚ ਮੁਲਜ਼ਮ ਨੂੰ  24 ਘੰਟਿਆਂ ਵਿਚ ਆਲਟੋ ਕਾਰ ਅਤੇ 32 ਬੋਰ ਰਿਵਾਲਵਰ ਸਮੇਤ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | 
ਫੋਟੋ ਨੰਬਰ-19 ਮੋਗਾ 14 ਪੀ