ਰੂਸ ਨੂੰ ਪੀੜ੍ਹੀਆਂ ਤਕ ਯੁੱਧ ਦੀ ਕੀਮਤ ਚੁਕਾਉਣੀ ਪਵੇਗੀ : ਜ਼ੇਲੇਂਸਕੀ

ਏਜੰਸੀ

ਖ਼ਬਰਾਂ, ਪੰਜਾਬ

ਰੂਸ ਨੂੰ ਪੀੜ੍ਹੀਆਂ ਤਕ ਯੁੱਧ ਦੀ ਕੀਮਤ ਚੁਕਾਉਣੀ ਪਵੇਗੀ : ਜ਼ੇਲੇਂਸਕੀ

image

ਲਵੀਵ, 19 ਮਾਰਚ : ਯੂਕਰੇਨ ਦੇ ਰਾਸਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਹੈ ਕਿ ਰੂਸੀ ਫ਼ੌਜਾਂ ਵੱਡੇ ਸ਼ਹਿਰਾਂ ਨੂੰ ਘੇਰਾ ਪਾ ਰਹੀਆਂ ਹਨ ਅਤੇ ਅਜਿਹੀ ਤਰਸਯੋਗ ਸਥਿਤੀ ਪੈਦਾ ਕਰਨਾ ਚਾਹੁੰਦੀਆਂ ਹਨ ਕਿ ਯੂਕਰੇਨ ਵਾਸੀਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਪਵੇ। ਹਾਲਾਂਕਿ  ਜ਼ੇਲੇਂਸਕੀ ਨੇ ਚੇਤਾਵਨੀ ਦਿਤੀ ਕਿ ਰਣਨੀਤੀ ਸਫਲ ਨਹੀਂ ਹੋਵੇਗੀ ਅਤੇ ਜੇਕਰ ਰੂਸ ਇਹ ਯੁੱਧ ਖ਼ਤਮ ਨਹੀਂ ਕਰਦਾ ਹੈ ਤਾਂ ਉਸ ਨੂੰ ਲੰਮੇ ਸਮੇਂ ਲਈ ਨੁਕਸਾਨ ਹੋਵੇਗਾ। ਯੂਕਰੇਨ ਦੇ ਰਾਸ਼ਟਰਪਤੀ ਨੇ ਕ੍ਰੇਮਲਿਨ (ਰੂਸ ਦੇ ਰਾਸ਼ਟਰਪਤੀ ਦਫ਼ਤਰ) ’ਤੇ ਜਾਣਬੁੱਝ ਕੇ “ਮਨੁੱਖੀ ਸੰਕਟ’’ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਰਾਸ਼ਟਰ ਨੂੰ ਅਪਣੇ ਵੀਡੀਉ ਸੰਦੇਸ਼ ਵਿਚ ਜ਼ੇਲੇਂਸਕੀ ਨੇ ਕਿਹਾ, “ਇਹ ਪੂਰੀ ਤਰ੍ਹਾਂ ਸੋਚੀ-ਸਮਝੀ ਸਾਜ਼ਿਸ਼ ਹੈ। ਬਸ ਸਾਡੇ ਲਈ ਤਸਵੀਰ ਹੈ ਕਿ ਮਾਸਕੋ ਦੇ ਉਸ ਸਟੇਡੀਅਮ ਵਿਚ 14 ਹਜ਼ਾਰ ਲਾਸ਼ਾਂ ਹਨ ਅਤੇ ਹਜ਼ਾਰਾਂ ਲੋਕ ਜ਼ਖਮੀ ਹਨ। ਇਹ ਉਹ ਕੀਮਤ ਹੈ ਜੋ ਰੂਸ ਨੂੰ ਹੁਣ ਤਕ ਯੁੱਧ ਵਿਚ ਅਦਾ ਕਰਨੀ ਪਈ ਹੈ।’’
ਯੂਕਰੇਨ ਦੇ ਰਾਸਟਰਪਤੀ ਨੇ ਕਿਹਾ, “ਖੇਤਰੀ ਅਖੰਡਤਾ ਨੂੰ ਬਹਾਲ ਕਰਨ ਅਤੇ ਯੂਕਰੇਨ ਨੂੰ ਨਿਆਂ ਦਿਵਾਉਣ ਦਾ ਸਮਾਂ ਆ ਗਿਆ ਹੈ। ਨਹੀਂ ਤਾਂ ਰੂਸ ਨੂੰ ਅਜਿਹਾ ਨਾ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ, ਜਿਸ ਤੋਂ ਉਹ ਪੀੜ੍ਹੀ ਦਰ ਪੀੜ੍ਹੀ ਨਹੀਂ ਉੱਠ ਸਕੇਗਾ।’

 ਜੇਲੇਂਸਕੀ ਨੇ ਦੁਬਾਰਾ ਪੁਤਿਨ ਨੂੰ ਸਿੱਧੀ ਗੱਲਬਾਤ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਇਹ ਮਿਲਣ ਦਾ ਸਮਾਂ ਹੈ, ਗੱਲ ਕਰਨ ਦਾ ਸਮਾਂ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਮੇਰੀ ਗੱਲ ਸੁਣੇ, ਖਾਸ ਕਰ ਕੇ ਮਾਸਕੋ।’’     (ਏਜੰਸੀ)