ਟਾਂਡਾ ਗਊ ਹਤਿਆ ਸਬੰਧੀ ਲੋੜੀਂਦੇ ਦੋ ਮੁੱਖ ਦੋਸ਼ੀ ਗਿ੍ਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਟਾਂਡਾ ਗਊ ਹਤਿਆ ਸਬੰਧੀ ਲੋੜੀਂਦੇ ਦੋ ਮੁੱਖ ਦੋਸ਼ੀ ਗਿ੍ਫ਼ਤਾਰ

image

ਹੁਸ਼ਿਆਰਪੁਰ, 19 ਮਾਰਚ (ਨਛੱਤਰ ਸਿੰਘ) : ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ  ਪੁਲਿਸ  ਕਪਤਾਨ, ਹੁਸ਼ਿਆਰਪੁਰ ਨੇ  ਦਸਿਆ   ਕਿ 11 ਤੇ 12 ਦੀ ਦਰਮਿਆਨੀ ਰਾਤ ਨੂੰ  ਰੇਲਵੇ ਲਾਈਨਾਂ ਪਿੰਡ ਢਡਿਆਲਾ  ਟਾਂਡਾ  ਪਾਸ  ਜੋ  ਗਊਆਂ  ਦੀ  ਹਤਿਆ  ਕੀਤੀ  ਗਈ  ਸੀ  ਉਸ  ਸਬੰਧੀ  ਗਠਤ  ਵਿਸ਼ੇਸ਼ ਟੀਮਾਂ  ਵਲੋਂ  ਛਾਪੇਮਾਰੀ  ਕੀਤੀ  ਜਾ  ਰਹੀ  ਹੈ |
ਇਸ  ਸਬੰਧੀ  ਕਲੀਅਰ  ਸ਼ਰੀਫ  ਉੱਤਰ  ਪ੍ਰਦੇਸ਼  ਤੋਂ ਇਸ ਕੇਸ  ਨਾਲ  ਸਬੰਧਤ  ਮੁੱਖ  ਦੋਸ਼ੀ  ਇਰਸ਼ਾਦ  ਖਾਨ  ਪੁੱਤਰ  ਨਵਾਬ  ਖਾਨ  ਵਾਸੀ  ਮੁਣੂਕੇ  ਥਾਣਾ  ਨਿਹਾਲ ਸਿੰਘ  ਵਾਲਾ  ਜਿਲ੍ਹਾ  ਮੋਗਾ  ਅਤੇ  ਫਰਿਆਨ  ਪੁੱਤਰ  ਬਰਕਤ  ਅਲੀ  ਵਾਸੀ  ਪਿੰਡ  ਖੱਖਾ  ਥਾਣਾ  ਟਾਂਡਾ ਜ਼ਿਲ੍ਹਾ  ਹੁਸ਼ਿਆਰਪੁਰ  ਨੂੰ  ਗਿ੍ਫ਼ਤਾਰ ਕੀਤਾ  ਗਿਆ  ਹੈ | ਇਸ  ਸਬੰਧੀ  ਗਠਤ ਟੀਮਾਂ  ਵਲੋਂ  ਫੋਰੈਸਿਕ  ਅਤੇ  ਖੂਫੀਆ  ਫੋਰਸ  ਲਗਾ  ਕੇ  ਮੁੱਕਦਮੇ  ਨੂੰ   36  ਘੰਟੇ  ਦੇ  ਅੰਦਰ-ਅੰਦਰ ਟਰੇਸ ਕੀਤਾ  ਗਿਆ  ਸੀ  ਅਤੇ  ਇਸ  ਵਿਚ  ਲੋੜੀਂਦੇ  8  ਦੋਸ਼ੀਆਂ  ਸਮੇਤ  ਦੋ ਔਰਤਾਂ  ਨੂੰ   ਗਿ੍ਫ਼ਤਾਰ  ਕੀਤਾ  ਗਿਆ ਸੀ |  ਇਸ  ਵਿਚ  ਮੁੱਖ ਦੋਸ਼ੀ ਇਰਸ਼ਾਦ ਖਾਨ ਵਾਸੀ ਮੋਗਾ ਉਪਰ ਵਿਸ਼ੇਸ਼ ਟੀਮਾਂ ਵਲੋਂ  ਗੁਰਦਾਸਪੁਰ ਏਰੀਏ ਪਾਸ ਅਤੇ  ਖੰਨਾ ਵਿਚ  ਰੇਡ  ਕੀਤੇ  ਗਏ  ਪਰ ਇਸ  ਭੱਜ ਕੇ ਯੂ.ਪੀ. ਨਿਕਲ ਗਿਆ ਜਿਸ  ਨੂੰ  18 ਨੂੰ  ਵਿਸ਼ੇਸ਼ ਟੀਮਾਂ ਵਲੋਂ  ਕਲੀਅਰ  ਸ਼ਰੀਫ਼ ਯੂ.ਪੀ. ਤੋਂ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਉਸ ਦੀ ਪੁਛਗਿੱਛ  ਤੋਂ  ਬਾਅਦ  ਇਸ  ਕੇਸ  ਵਿਚ  ਲੋੜੀਂਦੇ  ਇਕ  ਹੋਰ  ਦੋਸ਼ੀ  ਫਰਿਆਦ ਖਾਨ ਨੂੰ  ਵੀ ਗਿ੍ਫ਼ਤਾਰ  ਕੀਤਾ  ਗਿਆ  ਹੈ |
ਦੋਸ਼ੀਆਂ ਨੇ ਪੁਛਗਿੱਛ 'ਤੇ ਦਸਿਆ ਕਿ ਉਹ ਪਸ਼ੂ ਤਸਕਰੀ ਦਾ ਧੰਦਾ  ਕਰਦੇ ਹਨ ਅਤੇ ਉਨ੍ਹਾਂ ਨੇ ਸਤਪਾਲ ਉਰਫ਼ ਪੱਪੀ ਵਾਸੀ ਕੋਟਲੀ ਸ਼ੇਖਾਂ ਜਿਸ 'ਤੇ ਪਹਿਲਾਂ ਹੀ ਗਊ ਹਤਿਆ ਦੇ ਕੇਸ ਦਰਜ ਹਨ, ਸੰਪਰਕ ਕਰ ਕੇ ਉਸ ਪਾਸੋਂ  ਗਊਆਂ ਖਰੀਦ ਕੇ ਟਾਂਡਾ ਵਿਖੇ ਰੇਲਵੇ ਲਾਈਨਾਂ ਕੋਲ ਗਾਵਾਂ ਲਿਆ ਕੇ ਉਨ੍ਹਾਂ ਦੀ ਅਪਣੇ ਸਾਥੀਆਂ ਨਾਲ ਮਿਲ ਕੇ ਹਤਿਆ ਕੀਤੀ ਅਤੇ ਫਿਰ  ਉਨ੍ਹਾਂ ਦਾ ਮਾਸ ਅੱਗੇ ਯੂ.ਪੀ. ਦੇ ਵਪਾਰੀ ਨੂੰ  ਵੇਚ ਦਿਤਾ | ਇਨ੍ਹਾਂ ਦੇ ਗਿ੍ਫ਼ਤਾਰ ਹੋਣ  ਬਾਅਦ ਇਸ ਕੇਸ ਵਿਚ ਹੁਣ ਤਕ ਕੁੱਲ 10 ਵਿਅਕਤੀਆਂ ਅਤੇ ਔਰਤਾਂ ਨੂੰ  ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਦਾ ਦੋ ਦਿਨ ਦਾ ਪੁਲਿਸ  ਰਿਮਾਂਡ ਹਾਸਲ ਕੀਤਾ  ਗਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ |