ਮਾਣ ਵਾਲੀ ਗੱਲ: ਅਮਰੀਕਾ 'ਚ ਡਾਕਟਰ ਬਣੀ ਪੰਜਾਬ ਦੀ ਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ ਮਨਸੁਖ ਕੌਰ ਢਿੱਲੋਂ

photo

 

ਸ੍ਰੀ ਅਨੰਦਪੁਰ ਸਾਹਿਬ : ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ।

ਇਹ ਵੀ ਪੜ੍ਹੋ: ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜਾਜ਼, ਕਈ ਇਲਾਕਿਆਂ ਵਿਚ ਛਾਈ ਬੱਦਲਵਾਈ

ਅਜਿਹੀ ਹੀ ਮਾਣਮੱਤੀ ਪ੍ਰਾਪਤੀ ਪੰਜਾਬ ਦੀ ਧੀ ਨੇ ਹਾਸਲ ਕੀਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਜਸਵਿੰਦਰ ਸਿੰਘ ਢਿੱਲੋਂ ਦੀ ਸਪੁੱਤਰੀ ਅਮਰੀਕਾ ਵਿਚ ਡਾਕਟਰ ਬਣੀ ਹੈ। ਜਿਸ ਦੀ ਖੁਸ਼ੀ ਵਿਚ ਸ਼ਹਿਰ ਵਾਸੀਆਂ ਵਲੋਂ ਢਿੱਲੋਂ ਪਰਿਵਾਰ ਨੂੰ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਅਬੋਹਰ 'ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ, ਪੁਲਿਸ ਤੋਂ ਬਚਣ ਲਈ ਰਾਜਸਥਾਨ ਤੋਂ ਪੈਦਲ ਆ ਰਹੇ ਸਨ ਤਸਕਰ

ਦੱਸਣਯੋਗ ਹੈ ਕਿ ਉਜਲਾ ਹੋਮਾ ਯੂਨੀਵਰਸਿਟੀ ਅਮਰੀਕਾ ਦੀ ਬੀਤੇ ਸ਼ੈਸ਼ਨ ਦੀ ਸਭ ਤੋਂ ਘੱਟ ਉਮਰ ਦੀ ਲੜਕੀ ਡਾਕਟਰ ਬਣ ਕੇ ਆਪਣੇ ਮਾਤਾ ਪਿਤਾ ਅਤੇ ਇਸ ਗੁਰੂ ਨਗਰੀ ਦਾ ਨਾਮ ਰੌਸ਼ਨ ਕੀਤਾ ਹੈ। ਮਨਸੁਖ ਕੌਰ ਸਾਲ 2019 ਵਿਚ ਵੀ ਬਾਬਾ ਫਰੀਦ ਯੂਨੀਵਰਸਿਟੀ ਤੋਂ ਸੋਨ ਤਮਗਾ ਹਾਸਿਲ ਕਰ ਚੁੱਕੀ ਹੈ। ਇਸ ਸਬੰਧੀ ਮਨਸੁੱਖ ਕੌਰ ਦੇ ਪਿਤਾ ਤੇ ਗੈਸ ਇਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਨਗਰੀ ਦੀ ਤਿਲ ਫੁੱਲ ਸੇਵਾ ਕਰਕੇ ਮਾਣ ਮਿਲਿਆ ਹੈ।