ਪੰਜਾਬ ਵਿਚ ਇੰਟਰਨੈੱਟ ਅਤੇ SMS ਸੇਵਾਵਾਂ ’ਤੇ ਪਾਬੰਦੀ ਰਹੇਗੀ ਜਾਰੀ, ਕੱਲ੍ਹ ਤੱਕ ਸੇਵਾਵਾਂ ਠੱਪ

ਏਜੰਸੀ

ਖ਼ਬਰਾਂ, ਪੰਜਾਬ

ਇਹ ਪਾਬੰਦੀ ਕੱਲ੍ਹ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਗਈ ਹੈ।

Punjab further extends suspension of mobile internet services in state


ਚੰਡੀਗੜ੍ਹ: ਪੰਜਾਬ ਵਿਚ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ’ਤੇ ਪਾਬੰਦੀ ਅੱਜ ਵੀ ਜਾਰੀ ਰਹੇਗੀ। ਪੰਜਾਬ ਭਰ ਵਿਚ ਮੋਬਾਈਲ ਇੰਟਰਨੈੱਟ, ਐਸਐਮਐਸ ਅਤੇ ਡੌਂਗਲ ਸੇਵਾ ’ਤੇ ਪਾਬੰਦੀ ਕੱਲ੍ਹ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਕਤ ਸੇਵਾਵਾਂ ਅੱਜ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ।  

ਇਹ ਵੀ ਪੜ੍ਹੋ: ਕਰੋੜਾਂ ਰੁਪਏ ਦਾ ਮਾਲਕ ਅੱਜ ਬਿੱਲ ਭਰਨ ਤੋਂ ਵੀ ਹੋਇਆ ਮੁਥਾਜ

ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਅਨੁਸਾਰ ਪੰਜਾਬ ਦੇ ਅਧਿਕਾਰ ਖੇਤਰ ਵਿਚ ਸਾਰੀਆਂ ਮੋਬਾਈਲ ਇੰਟਰਨੈਟ ਸੇਵਾਵਾਂ, ਸਾਰੀਆਂ SMS ਸੇਵਾਵਾਂ (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਅਤੇ ਵੌਇਸ ਕਾਲਾਂ ਨੂੰ ਛੱਡ ਕੇ ਮੋਬਾਈਲ ਨੈਟਵਰਕਾਂ 'ਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਡੋਂਗਲ ਸੇਵਾਵਾਂ 21 ਮਾਰਚ (12:00 ਵਜੇ) ਤੱਕ ਮੁਅੱਤਲ ਰਹਿਣਗੀਆਂ।