ਸਾਂਸਦ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਦੀ ਪੰਜਾਬ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਤੋਂ ਫ਼ਲਾਇਟ ਰਾਹੀਂ ਆਉਣਗੇ ਮੁਹਾਲੀ

7 associates of MP Amritpal Singh return to Punjab

ਚੰਡੀਗੜ੍ਹ: ਸਾਂਸਦ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚੋਂ ਪੰਜਾਬ ਲਿਆਦਾ ਜਾ ਰਿਹਾ ਹੈ।  ਪੰਜਾਬ ਭੇਜੇ ਗਏ ਨਜ਼ਰਬੰਦਾਂ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ, ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ, ਕੁਲਵੰਤ ਸਿੰਘ ਧਾਲੀਵਾਲ ਅਤੇ ਗੁਰਿੰਦਰਪਾਲ ਸਿੰਘ ਸ਼ਾਮਲ ਹਨ।

ਗੁਰਮੀਤ ਸਿੰਘ ਬੁੱਕਣਵਾਲਾ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ ਬਸੰਤ ਸਿੰਘ ਨੂੰ ਇੰਡੀਗੋ ਦੀ ਉਡਾਣ 6E 2561 'ਤੇ ਲਿਜਾਇਆ ਗਿਆ, ਜੋ ਕਿ ਡਿਬਰੂਗੜ੍ਹ ਤੋਂ ਸਵੇਰੇ 10:10 ਵਜੇ ਰਵਾਨਾ ਹੋਈ ਸੀ। ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਅਤੇ ਗੁਰਿੰਦਰਪਾਲ ਸਿੰਘ ਨੂੰ ਇੰਡੀਗੋ ਦੀ ਫਲਾਈਟ 6E 6604 'ਤੇ ਲਿਆ ਗਿਆ, ਜੋ ਕਿ ਮੋਹਨਬਾੜੀ ਏਅਰਪੋਰਟ, ਡਿਬਰੂਗੜ੍ਹ ਤੋਂ ਦੁਪਹਿਰ 2:20 ਵਜੇ ਰਵਾਨਾ ਹੋਣ ਵਾਲੀ ਸੀ।

ਇਸ ਤਬਾਦਲੇ ਦੇ ਨਾਲ, ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਜੌਹਲ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਦੇ ਤਹਿਤ ਨਜ਼ਰਬੰਦ ਹਨ, ਜਿਨ੍ਹਾਂ ਦੀ ਨਜ਼ਰਬੰਦੀ ਅਪ੍ਰੈਲ 2025 ਵਿੱਚ ਖਤਮ ਹੋਣ ਵਾਲੀ ਹੈ। ਉਨ੍ਹਾਂ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਰਿਹਾਅ ਕਰਕੇ ਅਪ੍ਰੈਲ 2025 ਤੱਕ ਪੰਜਾਬ ਤਬਦੀਲ ਕੀਤੇ ਜਾਣ ਦੀ ਵੀ ਸੰਭਾਵਨਾ ਹੈ।