Bikaner Accident News: ਬੀਕਾਨੇਰ 'ਚ ਕਾਰ 'ਤੇ ਪਲਟਿਆ ਟਰੱਕ, 6 ਲੋਕਾਂ ਦੀ ਹੇਠਾਂ ਦੱਬਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bikaner Accident News: ਹਾਦਸੇ ਤੋਂ ਬਾਅਦ ਕਾਰ 'ਚ ਬੁਰੀ ਤਰ੍ਹਾਂ ਬੁਰੀਆਂ ਲਾਸ਼ਾਂ

Bikaner Accident News

Bikaner Accident Rajasthan News: ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਟਰੱਕ ਚੱਲਦੀ ਕਾਰ ਉੱਤੇ ਜਾ ਡਿੱਗਿਆ। ਕਾਰ ਵਿੱਚ 6 ਲੋਕ ਸਵਾਰ ਸਨ। ਕਾਰ 'ਚ ਸਵਾਰ ਸਾਰੇ 6 ਲੋਕਾਂ ਦੀ ਟਰੱਕ ਹੇਠਾਂ ਦੱਬਣ ਨਾਲ ਦਰਦਨਾਕ ਮੌਤ ਹੋ ਗਈ।

ਇਹ ਹਾਦਸਾ ਬੀਕਾਨੇਰ ਤੋਂ ਕਰੀਬ 20 ਕਿਲੋਮੀਟਰ ਦੂਰ ਪਲਾਨਾ-ਦੇਸ਼ਨੋਕ ਪੁਲ 'ਤੇ ਵਾਪਰਿਆ। ਸੂਚਨਾ ਮਿਲਣ 'ਤੇ ਐਸਪੀ ਕਵੇਂਦਰ ਸਾਗਰ ਅਤੇ ਬੀਕਾਨੇਰ ਰੇਂਜ ਆਈਜੀ ਓਮਪ੍ਰਕਾਸ਼ ਪਾਸਵਾਨ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੀ ਜਾਣਕਾਰੀ ਲਈ। ਮ੍ਰਿਤਕਾਂ ਦੀਆਂ ਲਾਸ਼ਾਂ ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਬੀਕਾਨੇਰ ਦੇ ਐਸਪੀ ਕਵੇਂਦਰ ਸਾਗਰ ਨੇ ਦੱਸਿਆ ਕਿ ਇਹ ਹਾਦਸਾ ਪਲਾਨਾ ਦੇਸ਼ਨੋਕ ਸਥਿਤ ਪੁਲ 'ਤੇ ਵਾਪਰਿਆ। ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਕਾਰ 'ਤੇ ਪਲਟ ਗਿਆ। ਟਰੱਕ ਕੋਲੇ ਨਾਲ ਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਕਾਰ 'ਚ ਫਸੇ ਲੋਕਾਂ ਨੂੰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ।

ਮੌਕੇ 'ਤੇ ਜੇਸੀਬੀ ਅਤੇ ਕਰੇਨ ਬੁਲਾਈ ਗਈ। ਜੇਸੀਬੀ ਨਾਲ ਕੋਲਾ ਕੱਢਿਆ ਗਿਆ ਅਤੇ ਫਿਰ ਕਰੇਨ ਦੀ ਮਦਦ ਨਾਲ ਟਰੱਕ ਨੂੰ ਹਟਾਇਆ ਗਿਆ ਅਤੇ ਕਾਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਐਸਪੀ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਸਾਰੇ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ।