ਮੋਗਾ: ਹੈਪੀ ਸਰਪੰਚ ਕਤਲ ਮਾਮਲਾ, ਮੁਲਜ਼ਮਾਂ ਨੂੰ ਅਦਾਲਤ ’ਚ ਕੀਤਾ ਗਿਆ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

Moga: Happy Sarpanch murder case, accused presented in court

ਮੋਗਾ: ਮੋਗਾ ਕਤਲ ਮਾਮਲਾ ਬਹੁ ਚਰਚਿਤ ਹਰਵਿੰਦਰ ਸਿੰਘ ਹੈਪੀ ਸਰਪੰਚ ਪਿੰਡ ਹੀਰਾ ਪੱਤੋ ਸਿੰਘ ਨੂੰ ਉਸ ਦੇ ਜਿਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਾਘਾ ਪੁਰਾਣਾ ਪੁਲਿਸ ਨੇ ਹੈਪੀ ਸਰਪੰਚ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ’ਤੇ ਚਾਰ ਲੋਕਾਂ ਨੂੰ ਨਾਮਜ਼ਦ ਮਨਪ੍ਰੀਤ ਸਿੰਘ (ਬਬਲੂ) ਜਸ਼ਨਪ੍ਰੀਤ ਸਿੰਘ, ਜਸਵੰਤ ਸਿੰਘ, ਅਤੇ ਜਸਕਰਨ ਸਿੰਘ ਅਤੇ ਛੇ ਤੋਂ ਸੱਤ ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ ਸੀ।

ਹੈਪੀ ਸਰਪੰਚ ਕਤਲ ਮਾਮਲੇ ਚ ਉਸ ਵਕਤ ਨਵਾਂ ਮੋੜ ਆਇਆ ਜਦੋਂ ਕਤਲ ਮਾਮਲੇ ਚ ਚਾਰ ਆਰੋਪੀਆਂ ਮਨਪ੍ਰੀਤ ਸਿੰਘ (ਬਬਲੂ) ਜਸ਼ਨਪ੍ਰੀਤ ਸਿੰਘ (ਜੱਸੂ) ਯੋਗੇਸ਼ ਸ਼ਰਮਾ (ਬਾਹਮਣ) ਹਰਮੰਦਰ ਸਿੰਘ (ਹੁੰਦਾ) ਨੂੰ ਲੱਦਾਖ ਤੋ ਗ੍ਰਿਫਤਾਰ ਕਰ ਬਾਘਾ ਪੁਰਾਣਾ ਪੁਲਿਸ ਮੋਗਾ ਪਹੁੰਚੀ ਅਤੇ ਮਾਨਯੋਗ ਕੋਰਟ ਚ ਪੇਸ਼ ਕਰ ਪੰਜ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਸੀ। ਇਸੇ ਕੜੀ ਦੇ ਤਹਿਤ ਅੱਜ ਪੰਜ ਦਿਨ ਪੂਰੇ ਹੋਣ ਤੋਂ ਬਾਅਦ ਫਿਰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵਿੱਚ ਮਾਣਯੋਗ ਬਾਘਾ ਪੁਰਾਣਾ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। 

ਉੱਥੇ ਹੀ ਜਤਿੰਦਰ ਸਿੰਘ ਥਾਣਾ ਬਾਘਾ ਪੁਰਾਣਾ ਦੇ ਮੁਖੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਹੈਪੀ ਸਰਪੰਚ ਕਤਲ ਮਾਮਲੇ ਵਿੱਚ ਚਾਰ ਆਰੋਪੀਆਂ ਨੂੰ ਨਾਮਜਦ ਅਤੇ ਛੇ ਤੋਂ ਸੱਤ ਅਣਪਛਾਤੇ ਆਂ ਤੇ ਮਾਮਲਾ ਦਰਜ ਕੀਤਾ ਸੀ, ਜਿਸ ਦੇ ਚਲਦੇ ਅੱਜ ਪੰਜ ਜਣਿਆਂ ਨੂੰ ਮਾਣਯੋਗ ਬਾਘਾ ਪੁਰਾਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਨੇ ਇਹਨਾਂ ਆਰੋਪੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਹੋਰ ਆਰੋਪੀ ਦੀ ਪਹਿਚਾਣ ਹੋ ਗਈ ਹੈ, ਜਲਦ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।