ਵਿਦੇਸ਼ ਭੇਜਣ ਦੇ ਨਾਮ 'ਤੇ 21 ਕਰੋੜ ਦੀ ਠੱਗੀ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰਨਾਂ ਨੂੰ ਨੋਟਿਸ

Punjab & Haryana high Court

ਇਕ ਨਿਜੀ ਫਾਰਮ ਵਲੋਂ ਪੰਜਾਬ  ਦੇ 373 ਲੋਕਾਂ ਨਾਲ   ਵਿਦੇਸ਼ ਭੇਜਣ  ਦੇ ਨਾਮ ਉੱਤੇ 21 ਕਰੋੜ  ਰੁਪਏ ਤੋਂ ਵੱਧ ਦੀ ਠੱਗੀ ਮਾਰੇ ਜਾਣ  ਦੇ ਮਾਮਲੇ ਦੀ ਸੀਬੀਆਈ ਜਾਂਚ ਮੰਗ ਹਿਤ ਹਾਈਕੋਰਟ ਕੋਲ ਪਹੁੰਚ ਕੀਤੀ ਗਈ ਹੈ। ਇਨ੍ਹਾਂ ਕਰੀਬ 20 ਪੀੜਤਾਂ ਦਾ ਕਹਿਣਾ ਹੈ ਕਿ ਇਕ ਸਾਲ ਤੋਂ ਵੀ ਵੱਧ ਸਮਾਂ ਲੰਘਣ ਮਗਰੋਂ  ਵੀ ਚੰਡੀਗੜ੍ਹ ਪੁਲਿਸ ਕੋਲੋਂ ਇਨਸਾਫ਼ ਨਾ ਮਿਲਣ ਕਾਰਨ  ਹਾਈ ਕੋਰਟ ਦਾ ਰੁਖ਼ ਕੀਤਾ ਹੈ। ਕਪੂਰਥਲਾ  ਦੇ ਕੰਵਰ ਨੌਨਿਹਾਲ ਸਿੰਘ ਨਾਮੀਂ ਵਿਅਕਤੀ ਸਣੇ  ਪੰਜਾਬ  ਦੇ ਹੋਰਨਾਂ  ਜਿਲੀਆਂ  ਦੇ ਇਨ੍ਹਾਂ ਪਟੀਸ਼ਨਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ,  ਡੀ.ਜੀ.ਪੀ., ਐਸ.ਐਚ.ਓ.,   ਸੈਕਟਰ 3 ਥਾਣਾ  ਅਤੇ ਸੀ.ਬੀ.ਆਈ.  ਨੂੰ ਪਾਰਟੀ ਬਣਾਉਂਦੇ ਹੋਏ ਮਾਮਲੇ ਵਿਚ ਸੀ.ਬੀ .ਆਈ.  ਜਾਂਚ ਦੀ ਮੰਗ ਕੀਤੀ ਹੈ।

ਪਟੀਸ਼ਨ  ਵਿੱਚ ਮੰਗ ਕੀਤੀ ਗਈ ਹੈ ਕਿ 31 ਮਾਰਚ,  2017 ਨੂੰ ਸੈਕਟਰ 3 ਥਾਣੇ ਵਿਚ ਦਰਜ ਧੋਖਾਧੜੀ ਕੇਸ ਨੂੰ ਸੀ.ਬੀ.ਆਈ.   ਦੇ ਹਵਾਲੇ ਕੀਤਾ ਜਾਵੇ ।  ਇਸਦੇ ਪਿੱਛੇ ਕਿਹਾ ਗਿਆ ਹੈ ਕਿ ਕੇਸ ਵਿੱਚ ਇੱਕ ਸਾਲ ਬੀਤ ਜਾਣ   ਦੇ ਬਾਅਦ ਵੀ ਚੰਡੀਗੜ ਪੁਲਿਸ ਠੋਸ  ਜਾਂਚ ਨਹੀਂ ਕਰ ਸਕੀ ਹੈ। ਪੁਲਿਸ ਉਤੇ ਇਸ ਗੰਭੀਰ  ਮਾਮਲੇ ਚ ਪੂਰੀ ਤਰਾਂ  ਲਾਪਰਵਾਹੀ ਵਰਤਣ ਦੇ ਦੋਸ਼ ਵੀ ਲਾਏ ਗਏ ਹਨ।  ਹਾਈਕੋਰਟ ਨੇ ਇਸ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਚੰਡੀਗੜ ਪ੍ਰਸ਼ਾਸਨ ਸਮੇਤ ਹੋਰਨਾਂ ਧਿਰਾਂ  ਨੂੰ 8 ਮਈ ਲਈ ਨੋਟਿਸ ਜਾਰੀ ਕੀਤਾ ਹੈ।