24 ਘੰਟਿਆਂ ’ਚ 36 ਮੌਤਾਂ, 1553 ਨਵੇਂ ਮਾਮਲੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 15 ਫ਼ੀ ਸਦੀ ਹੋਈ

ਏਜੰਸੀ

ਖ਼ਬਰਾਂ, ਪੰਜਾਬ

ਅੱਧੇ ਦੇਸ਼ ਵਿਚ ‘ਕੋਰੋਨਾ ਵਾਇਰਸ’ ਦਾ ਕੋਈ ਮਾਮਲਾ ਨਹੀਂ ਹਫ਼ਤਾ ਪਹਿਲਾਂ 8 ਫ਼ੀ ਸਦੀ ਦਰ ਸੀ, ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ ਦੀ ਦਰ ਘਟੀ

Delhi

ਅੱਧੇ ਦੇਸ਼ ਵਿਚ ‘ਕੋਰੋਨਾ ਵਾਇਰਸ’ ਦਾ ਕੋਈ ਮਾਮਲਾ ਨਹੀਂ
    ਹਫ਼ਤਾ ਪਹਿਲਾਂ 8 ਫ਼ੀ ਸਦੀ ਦਰ ਸੀ, ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ ਦੀ ਦਰ ਘਟੀ
    ਛੇ ਅੰਤਰ ਮੰਤਰਾਲਾ ਕੇਂਦਰੀ ਸਮੂਹਾਂ ਦਾ ਗਠਨ


ਨਵੀਂ ਦਿੱਲੀ, 20 ਅਪ੍ਰੈਲ: ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 1553 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਲਾਗ ਕਾਰਨ ਇਕ ਦਿਨ ਵਿਚ 36 ਜਣਿਆਂ ਦੀ ਮੌਤ ਹੋ ਗਈ।

ਨਵੀਂ ਦਿੱਲੀ ਦੇ ਚਾਂਦਨੀ ਮਹਿਲ ਇਲਾਕੇ ’ਚ ਕੋਰੋਨਾ ਵਾਇਰਸ ਲਈ ਜਾਂਚ ਕਰਵਾਉਣ ਆਏ ਲੋਕਾਂ ’ਤੇ ਵਿਸ਼ਾਣੂ ਨਾਸ਼ਕ ਛਿੜਕਦੇ ਵਲੰਟੀਅਰ। ਪੀਟੀਆਈ
ਸਿਹਤ ਮੰਤਰਾਲੇ ਵਿਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 17,656 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 2842 ਯਾਨੀ ਲਗਭਗ 15 ਫ਼ੀ ਸਦੀ ਹੋ ਗਈ ਹੈ। ਦੇਸ਼ ਵਿਚ ਕੋਰੋੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 559 ਹੋ ਗਈ ਹੈ। ਉਨ੍ਹਾਂ ਦਸਿਆ ਕਿ ਤਾਲਾਬੰਦੀ ਦੀ ਪਾਲਣਾ ਯਕੀਨੀ ਕੀਤੇ ਜਾਣ ਕਾਰਨ ਦੇਸ਼ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ ਦੀ ਦਰ ਵਿਚ ਤੇਜ਼ੀ ਨਾਲ ਕਮੀ ਦਰਜ ਕੀਤੀ ਜਾ ਰਹੀ ਹੈ। ਅਗਰਵਾਲ ਨੇ ਇਸ ਨੂੰ ਕੋਰੋਨਾ ਵਿਰੁੂਧ ਮੁਹਿੰਮ ਲਈ ਚੰਗਾ ਸੰਕੇਤ ਦਸਦਿਆਂ ਕਿਹਾ ਕਿ 25 ਮਾਰਚ ਨੂੰ ਤਾਲਾਬੰਦੀ ਲਾਗੂ ਹੋਣ ਦੇ ਪਹਿਲਾਂ ਕੌਮੀ ਪੱਧਰ ’ਤੇ ਮਰੀਜ਼ਾਂ ਦੀ ਗਿਣਤੀ 3.4 ਦਿਨਾਂ ਵਿਚ ਦੁਗਣੀ ਹੋ ਰਹੀ ਸੀ, ਹੁਣ 19 ਅਪ੍ਰੈਲ ਤਕ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਹ ਦਰ 7.5 ਦਿਨ ਹੋ ਗਈ ਹੈ।


ਇਸ ਦੌਰਾਨ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਦਸਿਆ ਕਿ ਦੇਸ਼ ਵਿਚ ਲਾਗ ਮੁਕਤ ਇਲਾਕਿਆਂ ਵਿਚ ਸੋਮਵਾਰ ਤੋਂ ਤਾਲਾਬੰਦੀ ਵਿਚ ਕੁੱਝ ਛੋਟਾਂ ਦਿਤੇ ਜਾਣ ਕਾਰਨ ਮੰਤਰਾਲਾ ਸਥਿਤੀ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦਸਿਆ ਕਿ ਜਿਹੜੇ ਸ਼ਹਿਰਾਂ ਵਿਚ ਤਾਲਾਬੰਦੀ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਛੇ ਅੰਤਰ ਮੰਤਰਾਲਾ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ। ਸ੍ਰੀਵਾਸਤਵ ਨੇ ਦਸਿਆ ਕਿ ਲਾਗ ਦੀ ਹਾਲਤ ਵਿਚ ਸੁਧਾਰ ਨਾ ਹੋਣ ਅਤੇ ਤਾਲਾਬੰਦੀ ਦੀ 100 ਫ਼ੀ ਸਦੀ ਪਾਲਣਾ ਵਾਲੇ ਜ਼ਿਲਿ੍ਹਆਂ ਵਿਚ ਇਹ ਕਮੇਟੀਆਂ ਭੇਜੀਆਂ ਗਈਆਂ ਹਨ।     (ਏਜੰਸੀ)

18 ਰਾਜ ਅਜਿਹੇ ਹਨ!

ਲਵ ਅਗਰਵਾਲ ਨੇ ਰਾਜਾਂ ਵਿਚ ਲਾਗ ਫੈਲਣ ਦੀ ਗਤੀ ਵਿਚ ਸੁਧਾਰ ਆਉਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੇ 18 ਰਾਜ ਅਜਿਹੇ ਹਨ ਜਿਹੜੇ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ ਦੇ ਮਾਮਲਿਆਂ ਵਿਚ ਕੌਮੀ ਔਸਤ ਨਾਲੋਂ ਕਾਫ਼ੀ ਅੱਗੇ ਨਿਕਲ ਗਏ ਹਨ। ਅੱਠ ਤੋਂ 20 ਦਿਨਾਂ ਤਕ ਦੇ ਅਰਸੇ ਵਿਚ ਜਿਹੜੇ ਰਾਜਾਂ ਵਿਚ ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ, ਉਨ੍ਹਾਂ ਵਿਚ ਦਿੰਲੀ ਵਿਚ 8.5 ਦਿਨ, ਕਰਨਾਟਕ ਵਿਚ 9.2 ਦਿਨ, ਤੇਲੰਗਾਨਾ ਵਿਚ 9.4 ਦਿਨ, ਆਂਧਰਾ ਵਿਚ 10.6 ਦਿਨ, ਜੰਮੂ ਕਸ਼ਮੀਰ ਵਿਚ 11.5 ਦਿਨ, ਛੱਤੀਸਗੜ੍ਹ ਵਿਚ 13.3 ਦਿਨ, ਤਾਮਿਲਨਾਡੂ ਵਿਚ 14 ਦਿਨ ਅਤੇ ਬਿਹਾਰ ਵਿਚ 164 ਦਿਨ ਸ਼ਾਮਲ ਹਨ। ਅੰਡੇਮਾਨ ਨਿਕੋਬਾਰ, ਹਰਿਆਣਾ,ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਆਸਾਮ, ਉਤਰਾਖੰਡ ਅਤੇ ਲਦਾਖ਼ ਵਿਚ ਮਰੀਜ਼ਾਂ ਦੀ ਗਿਣਛੀ 20 ਤੋਂ 30 ਦਿਨਾਂ ਵਿਚ ਦੁਗਣੀ ਹੋ ਰਹੀ ਹੈ।