ਆੜ੍ਹਤੀ ਦੀ ਸੜਕ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਇਥੇ ਆੜ੍ਹਤੀ ਦਲਜੀਤ ਸਿੰਘ ਗੁਰਮ (62) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਗੁਰਮ ਮਾਛੀਵਾੜਾ ਅਨਾਜ ਮੰਡੀ ਵਿਚ

File Photo

ਮਾਛੀਵਾੜਾ, 19 ਅਪ੍ਰੈਲ (ਭੂਸ਼ਣ ਜੈਨ, ਬਲਬੀਰ ਸਿੰਘ ਬੱਬ) : ਅੱਜ ਇਥੇ ਆੜ੍ਹਤੀ ਦਲਜੀਤ ਸਿੰਘ ਗੁਰਮ (62) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਗੁਰਮ ਮਾਛੀਵਾੜਾ ਅਨਾਜ ਮੰਡੀ ਵਿਚ ਆੜ੍ਹਤ ਦਾ ਕਾਰੋਬਾਰ ਕਰਦਾ ਹੈ। ਉਕਤ ਆੜ੍ਹਤੀ ਅਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਣਕ ਦੀ ਖ਼ਰੀਦ ਦੀ ਸਬੰਧੀ ਬੇਟ ਖੇਤਰ ਦੇ ਪਿੰਡਾਂ ਵਲ ਨੂੰ ਜਾ ਰਿਹਾ ਸੀ।

ਪਿੰਡ ਚਕਲੀ ਆਦਲ ਤੋਂ ਪਹਿਲਾਂ ਹੀ ਮੋੜ ਉਤੇ ਉਸ ਦਾ ਮੋਟਰਸਾਈਕਲ ਸੰਤੁਲਨ ਗੁਆ ਬੈਠਾ ਜਿਸ ਕਾਰਨ ਉਹ ਨੇੜਲੇ ਖੇਤਾਂ ਵਿਚ ਜਾ ਡਿੱਗਿਆ। ਕਰਫ਼ਿਊ ਕਾਰਨ ਸੜਕ ਉਤੇ ਆਵਾਜਾਈ ਨਾ ਹੋਣ ਕਰ ਕੇ ਉਹ ਕਰੀਬ ਡੇਢ ਘੰਟਾ ਜ਼ਖ਼ਮੀ ਹਾਲਤ ਵਿਚ ਉਥੇ ਹੀ ਪਿਆ ਰਿਹਾ। ਕਾਫ਼ੀ ਸਮੇਂ ਬਾਅਦ ਜਦੋਂ ਕਿਸੇ ਰਾਹਗੀਰ ਨੇ ਉਸ ਜ਼ਖ਼ਮੀ ਹਾਲਤ ਵਿਖ ਵੇਖਿਆ ਤਾਂ ਰਾਹਗੀਰ ਨੇ ਇਸ ਦੀ ਸੂਚਨਾ ਤੁਰਤ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਦਿਤੀ ਜਿਸ ਉਤੇ ਉਸ ਦੇ ਪ੍ਰਵਾਰਕ ਮੈਂਬਰ ਉਸ ਚੁੱਕ ਕੇ ਹਸਪਤਾਲ ਲੈ ਕੇ ਆਏ। ਡਾਕਟਰਾਂ ਨੇ ਮੁਢਲੇ ਚੈੱਕਪ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿਤਾ।