ਕਰਫ਼ਿਊ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ’ਤੇ 21 ਵਿਰੁਧ 14 ਮਾਮਲੇ ਦਰਜ
ਕੋਵਿਡ-19 ਮਹਾਂਮਾਰੀ ਦੇ ਚਲਦੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਕਾਰਨ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ
File Photo
ਅੰਮ੍ਰਿਤਸਰ, 19 ਅਪ੍ਰੈਲ (ਉਪਲ): ਕੋਵਿਡ-19 ਮਹਾਂਮਾਰੀ ਦੇ ਚਲਦੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਕਾਰਨ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਥਾਣਾ ਵੇਰਕਾ, ਥਾਣਾ ਮਕਬੂਲਪੁਰਾ, ਥਾਣਾ ਏ ਡਵੀਜ਼ਨ, ਥਾਣਾ ਮਜੀਠਾ ਅਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਬਿਨਾ ਵਜ੍ਹਾ ਸੜਕਾਂ-ਬਾਜ਼ਾਰਾਂ ’ਤੇ ਪੈਦਲ ਅਤੇ ਵਾਹਨਾਂ ’ਤੇ ਘੁੰਮਣ, ਬਿਨਾਂ ਕਰਫ਼ਿਊ ਪਾਸ ਅਤੇ ਮਾਸਕ ਦੇ ਸੜਕਾਂ-ਬਾਜ਼ਾਰਾਂ ’ਚ ਨਿਕਲਣ, ਇਕੱਠ ਕਰਨ ਆਦਿ ਦੇ ਚਲਦੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 21 ਵਿਅਕਤੀਆਂ ਵਿਰੁਧ 14 ਮਾਮਲੇ ਦਰਜ ਕੀਤੇ ਹਨ। ਇਸ ਦੌਰਾਨ ਪੁਲਿਸ ਵਲੋਂ ਇਕ ਕੰਡਾ ਅਤੇ ਵੇਟ ਵੀ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।