ਪਤੀ ਨੇ ਦਾਤਰ ਮਾਰ ਕੇ ਪਤਨੀ ਨੂੰ ਕੀਤਾ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜ਼ਦੀਕੀ ਪਿੰਡ ਭਗਤੂਪੁਰਾ ਵਿਖੇ ਇਕ ਪਤੀ ਵਲੋਂ ਅਪਣੀ ਪਤਨੀ ਦੀ ਕੁੱਟਮਾਰ ਕਰ ਕੇ ਉਸ _ਤੇ ਦਾਤਰ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

File Photo

ਬਟਾਲਾ, 19 ਅਪ੍ਰੈਲ (ਪਪ): ਨਜ਼ਦੀਕੀ ਪਿੰਡ ਭਗਤੂਪੁਰਾ ਵਿਖੇ ਇਕ ਪਤੀ ਵਲੋਂ ਅਪਣੀ ਪਤਨੀ ਦੀ ਕੁੱਟਮਾਰ ਕਰ ਕੇ ਉਸ _ਤੇ ਦਾਤਰ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਜ਼ਖ਼ਮੀ ਪਤਨੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿਤਾ ਗਿਆ ਹੈ। ਜ਼ੇਰੇ ਇਲਾਜ ਰਜਵੰਤ ਕੌਰ ਨੇ ਅਪਣੀ ਮਾਂ ਬਲਜੀਤ ਕੌਰ ਦੀ ਹਾਜ਼ਰੀ ਵਿਚ ਦਸਿਆ ਕਿ 14 ਸਾਲ ਪਹਿਲਾਂ ਮੇਰਾ ਵਿਆਹ ਪਿੰਡ ਭਗਤੂਪੁਰਾ ਦੇ ਗੁਰਨਾਮ ਸਿੰਘ ਨਾਲ ਹੋਇਆ ਸੀ। ਮੇਰੇ ਪਤੀ ਨੂੰ ਨਸ਼ੇ ਕਰਨ ਦੀ ਆਦਤ ਹੈ।

ਵਿਆਹ ਸਮੇਂ ਮੇਰੇ ਪਰਵਾਰਕ ਮੈਂਬਰਾਂ ਨੇ ਅਪਣੀ ਹੈਸੀਅਤ ਮੁਤਾਬਕ ਉਨ੍ਹਾਂ ਨੂੰ ਦਾਜ ਦਿਤਾ ਸੀ ਪਰ ਮੇਰੇ ਸਹੁਰੇ ਪਰਵਾਰ ਵਾਲੇ ਮੈਨੂੰ ਹਮੇਸ਼ਾ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਬੀਤੀ ਰਾਤ ਵੀ ਬਿਨਾ ਕਿਸੇ ਕਾਰਨ ਉਸ ਨੇ ਮੇਰੇ ਨਾਲ ਲੜਾਈ ਕੀਤੀ ਘਰ ਵਿਚ ਪਏ ਦਾਤਰ ਨਾਲ ਮੇਰੇ ’ਤੇ ਹਮਲਾ ਕਰ ਦਿਤਾ ਜਿਸ ਨਾਲ ਮੇਰੇ ਦੋਵੇਂ ਹੱਥ ਜ਼ਖ਼ਮੀ ਹੋ ਗਏ। ਮੈਂ ਬੜੀ ਮੁਸ਼ਕਲ ਨਾਲ ਅਪਣੀ ਜਾਨ ਬਚਾ ਕੇ ਉਥੋਂ ਭੱਜ ਆਈ। ਇਸ ਘਟਨਾ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਪੁੱਜੀ ਥਾਣਾ ਘੁਮਾਣ ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ’ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ।