ਟਰੈਕਟਰ ਟਰਾਲੀ ਤੇ ਕੈਂਟਰ ਵਿਚਾਲੇ ਹੋਈ ਟੱਕਰ ’ਚ ਤਿੰਨ ਜ਼ਖ਼ਮੀ
ਫ਼ਿਰੋਜਪੁਰ-ਫ਼ਾਜ਼ਿਲਕਾ ਰੋਡ ਉਤੇ ਘੁਬਾਇਆ ਫ਼ੋਕਲ ਪੁਆਇੰਟ ਦੇ ਸਾਹਮਣੇ ਟਰੈਕਟਰ ਟਰਾਲੀ ਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ ਵਿਚ 2 ਬੱਚੀਆਂ ਸਮੇਤ
ਜਲਾਲਾਬਾਦ, 19 ਅਪ੍ਰੈਲ (ਪਪ): ਫ਼ਿਰੋਜਪੁਰ-ਫ਼ਾਜ਼ਿਲਕਾ ਰੋਡ ਉਤੇ ਘੁਬਾਇਆ ਫ਼ੋਕਲ ਪੁਆਇੰਟ ਦੇ ਸਾਹਮਣੇ ਟਰੈਕਟਰ ਟਰਾਲੀ ਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ ਵਿਚ 2 ਬੱਚੀਆਂ ਸਮੇਤ ਟਰੈਕਟਰ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮੀ ਹਾਲਤ ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਟਰੈਕਟਰ ਚਾਲਕ ਜੰਗੀਰ ਸਿੰਘ ਵਾਸੀ ਫ਼ਾਜ਼ਿਲਕਾ, ਅੰਜੂ ਬਾਲਾ ਪੁੱਤਰੀ ਜਰਨੈਲ ਸਿੰਘ ਅਤੇ ਅਨਵੀ ਪੁੱਤਰੀ ਰਣਜੀਤ ਸਿੰਘ ਵਾਸੀ ਘੁਬਾਇਆ ਸ਼ਾਮਲ ਹਨ।
ਜਾਣਕਾਰੀ ਅਨੁਸਾਰ, ਕੈਂਟਰ ਫ਼ਾਜ਼ਿਲਕਾ ਤੋਂ ਜਲਾਲਾਬਾਦ ਵਲ ਨੂੰ ਜਾ ਰਿਹਾ ਸੀ ਅਤੇ ਟਰੈਕਟਰ ਟਰਾਲਾ ਜੋ ਕਿ ਜਲਾਲਾਬਾਦ ਤੋਂ ਫ਼ਾਜ਼ਿਲਕਾ ਵਲ ਜਾ ਰਿਹਾ ਸੀ ਅਤੇ ਟਰੈਕਟਰ-ਟਰਾਲੇ ਉਤੇ ਲੱਗੀਆਂ ਲੋਹੇ ਦੀਆਂ ਪਾਈਪਾਂ ਦੇ ਵਿੱਢ ਨਾਲ ਕੈਂਟਰ ਟਕਰਾਅ ਗਿਆ। ਜਿਸ ਨਾਲ ਟਰੈਕਟਰ ਪੂਰੀ ਤਰ੍ਹਾਂ ਬੇਕਾਬੂ ਹੋ ਕੇ ਮੰਡੀ ਵਿਚ ਬਣੇ ਲੇਵਰ ਦੇ ਕੁਆਟਰ ਵਿਚ ਜਾ ਵੱਜਿਆ ਅਤੇ ਕੁਆਟਰ ਟੁੱਟ ਗਿਆ ਅਤੇ ਉੱਥੇ ਖੜੀ ਇਕ ਕਾਰ ਵੀ ਨੁਕਸਾਨੀ ਗਈ। ਇਸ ਘਟਨਾ ਟਰੈਕਟਰ ਚਾਲਕ ਸਮੇਤ ਦੌਰਾਨ ਖੇਤਾਂ ਵਿਚ ਮਜ਼ਦੂਰੀ ਕਰ ਰਹੀਆਂ 6 ਅਤੇ 7 ਸਾਲ ਦੀਆਂ ਦੋ ਬੱਚੀਆਂ ਵੀ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਪਰ ਕੈਂਟਰ ਚਾਲਕ ਇਸ ਘਟਨਾ ਤੋਂ ਬਾਅਦ ਮੌਕੇ ਤੋਂ ਕੈਂਟਰ ਸਮੇਤ ਫ਼ਰਾਰ ਹੋ ਗਿਆ।