Sukhdev Singh Dhindsa: ਕੀ ਅਜ਼ਾਦ ਚੋਣਾਂ ਲੜੇਗਾ ਢੀਂਡਸਾ ਪਰਿਵਾਰ, ਵਰਕਰਾਂ ਨਾਲ ਕੀਤੀ ਵੱਡੀ ਮੀਟਿੰਗ 

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਲੜਿਆ ਜਾਵੇਗਾ। 

sukhdev dhindsa

ਚੰਡੀਗੜ -  ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਾ ਢੀਂਡਸਾ ਪਰਿਵਾਰ ਅਕਾਲੀ ਦਲ ਤੋਂ ਨਰਾਜ਼ ਚੱਲ ਰਿਹਾ ਹੈ। ਸੰਗਰੂਰ ਤੋਂ ਟਿਕਟ ਨਾ ਮਿਲਣ ਕਰ ਕੇ ਪਰਮਿੰਦਰ ਝੀਂਡਸਾ ਵੀ ਨਰਾਜ਼ ਹਨ। ਇਸੇ ਦਰਮਿਆਨ ਢੀਂਡਸਾ ਪਰਿਵਾਰ ਨੇ ਅੱਜ ਵਰਕਰਾਂ ਨਾਲ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕੀਤਾ।

ਮੀਟਿੰਗ ਦੌਰਾਨ ਸੁਖਦੇਵ ਢੀਂਡਸਾ ਨੇ ਕਿਹਾ ਕਿ ਜੇਕਰ ਹੁਣ ਸੁਖਬੀਰ ਬਾਦਲ ਸੰਗਰੂਰ ਲੋਕ ਸਭਾ ਸੀਟ ਉਨ੍ਹਾਂ ਨੂੰ ਦੇਣਗੇ ਵੀ ਦੇਣ ਉਹ ਤਾਂ ਵੀ ਇਸ ਸੀਟ ਤੋਂ ਚੋਣ ਨਹੀਂ ਲੜਨਗੇ। ਉਨ੍ਹਾਂ ਦੇ ਵਰਕਰ ਕਾਫ਼ੀ ਨਾਰਾਜ਼ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਆਜ਼ਾਦ ਚੋਣ ਲੜੋ। ਉਨ੍ਹਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਲੜਿਆ ਜਾਵੇਗਾ। 

ਢੀਂਡਸਾ ਨੇ ਕਿਹਾ ਜਾਂ ਆਜ਼ਾਦ ਚੋਣ ਲੜੋ ਜਾਂ ਫਿਰ ਉਹ ਨਾਲ ਨਹੀਂ ਤੁਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਹਨ ਅਕਾਲੀ ਹੀ ਰਹਿਣਗੇ। ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਤੇ ਮਲੇਰਕੋਟਲਾ ਵਿਚ ਅਲੱਗ-ਅਲੱਗ ਜਗ੍ਹਾ ਆਪਣੇ ਵਰਕਰਾਂ ਨੂੰ ਮਿਲਣਗੇ ਤੇ ਉਨ੍ਹਾਂ ਦੀ ਰਾਇ ਲੈਣਗੇ।

ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਘਰ ਮਿਲਣ ਆਏ ਸਨ ਅਤੇ ਆਪਣੀ ਗਲਤੀ ਮੰਨ ਰਹੇ ਸੀ। ਸੁਖਦੇਵ ਸਿੰਘ ਢੀਂਡਸਾ ਨੇ ਅੱਜ ਵੱਡੀ ਗਿਣਤੀ ਵਿਚ ਸਮਰਥਕਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੀ ਰਾਏ ਲਈ ਤੇ ਵਰਕਰ ਉਹਨਾਂ 'ਚੇ ਅਜ਼ਾਦ ਚੋਣ ਲੜਨ ਦਾ ਦਬਾਅ ਬਣਾ ਰਹੇ ਹਨ।