Punjab News : ਦੁਖਦਾਈ ਖ਼ਬਰ : ਜੀਰਾ ਦੇ ਪਿੰਡ ਸੋਢੀਵਾਲਾ ਦੇ ਖੇਤ ’ਚ ਲੱਗੀ ਭਿਆਨਕ ਅੱਗ, ਇੱਕ ਦੀ ਮੌਤ, ਇੱਕ ਜ਼ਖ਼ਮੀ
Punjab News : ਖੇਤ ਨੇੜੇ ਮੋਟਰਸਾਈਕਲ ’ਤੇ ਸੜਕ ਤੋਂ ਲੰਘ ਰਹੇ 2 ਨੌਜਵਾਨ ਅੱਗ ਦੀ ਚਪੇਟ ’ਚ ਆਏ
Punjab News in Punjab : ਪੰਜਾਬ ਵਿਚ ਕਣਕ ਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ। ਜਿਥੇ ਅੱਗ ਕਾਰਨ ਸੈਂਕੜੇ ਕਿਲੇ ਸੜ ਕੇ ਸੁਆਹ ਹੋ ਗਏ ਹਨ। ਅਜਿਹੀ ਹੀ ਦੁਖਦਾਈ ਖ਼ਬਰ ਜ਼ੀਰਾ ਤੋਂ ਸਾਹਮਣੇ ਆਈ ਹੈ। ਜਿਥੇ ਜ਼ੀਰਾ ਦੇ ਨਜ਼ਦੀਕ ਪਿੰਡ ਸੋਡੀ ਵਾਲਾ ਤੋਂ ਬੂਈਆਂ ਵਾਲੇ ਰਸਤੇ ’ਤੇ ਕਣਕ ਤੇ ਨਾੜ ਨੂੰ ਅੱਗ ਲੱਗ ਗਈ ਹੈ।
ਇਸ ਅੱਗ ਦੀ ਚਪੇਟ ਵਿਚ ਦੋ ਨੌਜਵਾਨ ਆ ਗਏ। ਅੱਗ ਵਿੱਚ ਝੁਲਸੇ ਦੋ ਨੌਜਵਾਨਾਂ ’ਚ ਇੱਕ ਨੌਜਵਾਨ ਤਰਨਪਾਲ ਸਿੰਘ (17) ਦੀ ਹੋਈ ਮੌਕੇ ’ਤੇ ਮੌਤ ਹੋ ਗਈ ਅਤੇ ਦੂਜੇ ਨੌਜਵਾਨ ਨੂੰ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ।
ਦੋਨੋਂ ਨੌਜਵਾਨ ਕਿਸੇ ਬਾਬੇ ਦੇ ਮੱਥਾ ਟੇਕਣ ਜਾ ਰਹੇ ਸੀ ਕਿ ਖੇਤਾਂ ’ਚ ਧੂੰਏ ਦੇ ਚਪੇਟ ’ਚ ਆਉਣ ਕਾਰਨ ਉਹ ਨਿਕਲ ਨਾ ਸਕੇ ਅਤੇ ਉਹ ਅੱਗ ਵਿਚ ਝੁਲਸ ਗਏ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
(For more news apart from terrible fire broke out in field in Sodhiwala village Jira, One dead, one injured News in Punjabi, stay tuned to Rozana Spokesman)