ਆਪ ਆਗੂ ਅਰੁਣ ਵਧਵਾ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਪ ਪਾਰਟੀ ਪ੍ਰਤੀ ਕੀਤਾ ਲਾਮਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਆਗੂ ਅਰੁਣ ਵਧਵਾ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਪ ਪਾਰਟੀ ਪ੍ਰਤੀ ਕੀਤਾ ਲਾਮਬੰਦ

1

ਫ਼ਾਜ਼ਿਲਕਾ, 20 ਮਈ (ਅਨੇਜਾ): ਆਮ ਆਦਮੀ ਪਾਰਟੀ ਦੇ ਫ਼ਾਜ਼ਿਲਕਾ ਤੋਂ ਆਗੂ ਅਰੁਣ ਵਧਵਾ ਵਲੋਂ ਬੀਤੀ ਸ਼ਾਮ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੁਲਾਬਾ ਭੈਣੀ, ਢਾਣੀ ਸਦਾ ਸਿੰਘ ਅਤੇ ਢਾਣੀ ਵਸਾਵਾ ਰਾਮ ਦੇ ਵਾਸੀਆਂ ਨੂੰ ਪਾਰਟੀ ਵਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦੇਣ ਲਈ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿਚ ਰਖਦੇ ਹੋਏ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬੂਟਾ ਕੰਬੋਜ, ਵਿਕ੍ਰਮ ਸੇਠੀ, ਅੰਕੁਸ਼ ਕੰਬੋਜ, ਐਡਵੋਕੇਟ ਅਸੀਮ ਗਿਰਧਰ, ਸੁਭਾਸ਼ ਕੰਬੋਜ ਹਾਜ਼ਰ ਸਨ।


ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਅਰੁਣ ਵਧਵਾ ਨੇ ਸਭ ਤੋਂ ਪਹਿਲਾਂ ਤੇਜੀ ਦੇ ਨਾਲ ਪੈਰ ਪਸਾਰ ਰਹੀ ਕੋਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਲੋਕਾਂ ਦਾ ਹਾਲ ਚਾਲ ਪੁਛਿਆ ਅਤੇ ਉਨ੍ਹਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਸੁਣਿਆ ਅਤੇ ਆ ਰਹੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦੁਆਇਆ। ਇਸ ਮੌਕੇ ਸ਼੍ਰੀ ਵਧਵਾ ਨੇ ਢਾਣੀਆਂ ਦੇ ਵਾਸੀਆਂ ਨੂੰ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿਤੀ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ।


ਇਸ ਮੌਕੇ ਸ਼੍ਰੀ ਵਧਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਲੋਂ ਕੋਰੋਨਾ ਵਾਇਰਸ ਦੇ ਨਾਮ ਉਤੇ ਕੀਤੀ ਜਾ ਰਹੀ ਲੁੱਟ ਸਬੰਧੀ ਵੀ ਦਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪੈਸਿਆਂ ਦੀ ਲੁੱਟ ਲਈ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਾਮ ਉਤੇ ਬੁੱਧੂ ਬਣਾਉਣ ਦਾ ਕੰਮ ਕੀਤਾ ਹੈ ਅਤੇ ਜਦੋਂ ਪੈਸੇ ਇਨ੍ਹਾਂ ਪਾਰਟੀਆਂ ਦੀ ਜੇਬ 'ਚ ਆ ਗਏ ਤਾਂ ਇਕਾਂਤਵਾਸ ਕੀਤੇ ਹੋਏ ਲੋਕਾਂ ਜਿਨ੍ਹਾਂ ਵਿਚ ਪਤਾ ਹੀ ਨਹੀਂ ਕਿਨੇ ਕੋਰੋਨਾ ਵਾਇਰਸ ਦੇ ਪਾਜੀਟਿਵ ਸਨ, ਨੂੰ ਉਨ੍ਹਾਂ ਦੇ ਘਰਾਂ ਵਿਚ ਭੇਜ ਦਿਤਾ ਗਿਆ ਜੋਕਿ ਇਕ ਗ਼ਲਤ ਨੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੌਰਾਨ ਲੋਕਾਂ ਨੂੰ ਕੋਈ ਸੁਵਿਧਾ ਮੁਹਈਆ ਨਹੀਂ ਕਰਵਾਈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਲੋਕਾਂ ਨੂੰ ਮੈਡੀਕਲ, ਰਾਸ਼ਨ ਅਤੇ ਹੋਰ ਸੁਵਿਧਾਵਾਂ ਮੁੱਹਈਆ ਕਰਵਾਈਆਂ।


ਇਸ ਮੌਕੇ ਲੋਕਾਂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਖੁਸ਼ ਹੋਕੇ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦਾ ਹੱਥ ਫੜ੍ਹਨ ਦਾ ਭਰੋਸਾ ਦੁਆਇਆ। ਇਸ ਮੌਕੇ ਸਾਬਕਾ ਸਰਪੰਚ ਬਗੂ ਸਿੰਘ, ਭੱਜਣ ਸਿੰਘ, ਜਸਵੀਰ ਸਿੰਘ, ਬਿਸ਼ੰਬਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਸੋਨੂੰ, ਜਸਕਰਨ ਸਿੰਘ, ਸੁਰਿੰਦਰ ਸਿੰਘ,ਛਿੰਦਰ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।