ਦਰਬਾਰ ਸਾਹਿਬ ਸਾਹਮਣੇ ਓਪਨ ਪਲਾਜ਼ਾ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਓਪਨ ਪਲਾਜ਼ਾ ਘੰਟਾ ਘਰ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਹੈ, ਉਥੋ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ

File Photo

ਅੰਮਿ੍ਰਤਸਰ, 19 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਓਪਨ ਪਲਾਜ਼ਾ ਘੰਟਾ ਘਰ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਹੈ, ਉਥੋ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿਤੀ ਗਈ ਹੈ ਪਰ ਉਨ੍ਹਾਂ ਨੂੰ ਦੁਕਾਨਾਂ ਤੇ ਪਹੁੰਚਣ ਲਈ ਲੰਮੇ ਰਸਤੇ ਜਲੇਬੀ ਚੌਕ ਰਾਹੀ ਆਉਣਾ ਪੈਦਾ ਹੈ, ਜਿਹੜਾ ਕਿ ਕਰੀਬ ਅੱਧਾ ਕਿਲੋਮੀਟਰ ਦਾ ਫਾਸਲਾ ਹੈ। ਜੋ ਨਾਕਾ ਸ਼ਨੀ ਮੰਦਿਰ ਦੇ ਬਾਹਰ ਹੈ, ਦੁਕਾਨਾਂ ਉਥੋਂ 10—20 ਮੀਟਰ ਦੀ ਦੂਰੀ ਤੇ ਹਨ ਉਥੋਂ ਦੇ ਨਾਕੇ ਵਾਲੇ ਉਥੋ ਲੰਘਣ ਦੀ ਮਨਾਹੀ ਕਰਦੇ ਹਨ। ਬਾਬਾ ਗੁਰਦੀਪ ਸਿੰਘ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਸ਼ਨੀ ਮੰਦਿਰ ਤੋ ਬਜ਼ਾਰ ਮਾਈ ਸੇਵਾਂ ਅਤੇ ਕਟੜਾ ਆਹੂਵਾਲੀਆਂ ਨੂੰ ਜੋ ਸੜਕ ਜਾਂਦੀ ਹੈ ਉਹ ਰਸਤਾ ਖੋਲਿ੍ਹਆ ਜਾਵੇ। ਸਰਕਾਰ ਨੇ ਧਾਰਮਕ ਅਸਥਾਨ ਬੰਦ ਕੀਤੇ ਗਏ ਹਨ ਪ੍ਰੰਤੂ ਦੁਕਾਨਾਂ ਤਕ ਗਾਹਕ ਨੂੰ ਜਾਣ ਦਾ ਰਸਤਾ ਖੋਲਿਆ ਜਾਵੇ ਤਾਂ ਜੋ ਇਥੋ ਦੇ ਦੁਕਾਨਦਾਰ ਅਪਣੀ ਰੋਜ਼ੀ ਰੋਟੀ ਕਮਾ ਸਕਣ ।

ਦੁਕਾਨਾਂ ਨਾਕੇ ਦੇ ਸਾਹਮਣੇ ਹਨ ਤੇ ਨਾਕੇ ਵਾਲੇ ਲੱਗਭਗ ਸਾਰੇ ਦੁਕਾਨਦਾਰਾਂ ਨੂੰ ਜਾਣਦੇ ਹਨ । ਉਨ੍ਹਾਂ ਦੋਸ਼ ਲਾਇਆ ਕਿ ਨਾਕੇ ਤੇ ਤਾਇਨਾਤ ਫ਼ੋਰਸ ਗਾਹਕਾਂ ਨੂੰ ਸਾਡੀਆਂ ਦੁਕਾਨਾਂ ਤੇ ਆਉਣ ਨਹੀ ਦਿੰਦੀ ਜਿਸ ਕਾਰਨ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰ ਰਹੇ ਹਨ । ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਡੀ ਜੀ ਪੀ ਪੰਜਾਬ, ਡੀ ਸੀ ਤੇ ਸੀ ਪੀ ਅੰਮਿ੍ਰਤਸਰ ਨੂੰ ਅਪੀਲ ਕੀਤੀ ਕਿ ਉਹ ਹਰਿਮੰਦਰ ਸਾਹਿਬ ਆਲੇ ਦੁਆਲੇ ਦੀਆਂ ਧਾਰਮਕ ਤੇ ਹੋਰ ਦੁਕਾਨਾਂ ਤੇ ਗਾਹਕ ਆਉਣ ਦੇਣ ਲਈ , ਪੁਲਿਸ ਕਰਮਚਾਰੀਆਂ ਨੂੰ ਸਪੱਸ਼ਟ ਆਦੇਸ਼ ਜਾਰੀ ਕਰਨ। ਤਾਂ ਜੋ ਗਾਹਕ ਸੌਦਾ ਖ਼ਰੀਦ ਸਕੇ।