ਚੰਡੀਗੜ੍ਹ 'ਚ 2 ਮਹੀਨਿਆਂ ਬਾਅਦ ਖੁਲ੍ਹੀਆਂ ਦੁਕਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ 'ਚ 2 ਮਹੀਨਿਆਂ ਬਾਅਦ ਖੁਲ੍ਹੀਆਂ ਦੁਕਾਨਾਂ

ਫੋਟੋ ਸੰਤੋਖ਼ ਸਿੰਘ

ਚੰਡੀਗੜ੍ਹ, 19 ਮਈ (ਤਰੁਣ ਭਜਨੀ) : ਕੋਰੋਨਾ ਸੰਕਟ ਕਾਰਨ ਕਰੀਬ ਡੇਢ ਮਹੀਨੇ ਤੋਂ ਸ਼ਹਿਰ ਵਿਚ ਬੰਦ ਪਈਆਂ ਦੁਕਾਨਾਂ ਮੰਗਲਵਾਰ ਖੁਲ ਗਈਆਂ। ਸੋਮਵਾਰ ਪ੍ਰਸ਼ਾਸਨ ਨੇ ਲਾਕਡਾਉਨ - 4 ਵਿਚ ਲੋਕਾਂ ਨੂੰ ਰਾਹਤ ਦਿੰਦੇ ਹੋਏ ਸ਼ਹਿਰ ਦੀ ਸਾਰੇ ਤਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜਤ ਦੇ ਦਿਤੀ ਹੈ। ਸੈਕਟਰ - 17, 22 ਅਤੇ 23 ਸਹਿਤ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਦੁਕਾਨਾਂ ਖੁੱਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਕਾਫ਼ੀ ਸਮੇਂ ਬਾਅਦ ਦੁਕਨਾਂ ਖੁਲਣ ਨਾਲ ਮਾਰਕੀਟ ਵਿਚ ਰੋਣਕਾਂ ਪਰਤ ਗਈਆਂ ਹਨ। ਸੈਕਟਰ 17 ਦੀ ਮਾਰਕੀਟ ਵਿਚ ਮੰਗਲਵਾਰ ਲੋਕਾਂ ਨੂੰ ਚਹਿਲ-ਪਹਿਲ ਅਤੇ ਖਰੀਦਾਰੀ ਕਰਦੇ ਹੋਏ ਵੇਖਿਆ ਗਿਆ। ਲੋਕਾਂ ਨੇ ਆਸ ਜਤਾਈ ਕਿ ਸ਼ਹਿਰ ਤੋਂ ਛੇਤੀ ਹੀ ਕੋਰੋਨਾ ਖਤਮ ਹੋ ਜਾਵੇਗਾ। ਜਿਸ ਨਾਲ ਬੰਦ ਪਏ ਸ਼ਾਪਿੰਗ ਮਾਲ ਅਤੇ ਹੋਰ ਥਾਵਾਂ ਵੀ ਪੁਰੀ ਤਰਾਂ ਖੁਲ ਜਾਣਗੀਆਂ।

ਪ੍ਰਸ਼ਾਸਨ ਵਲੋਂ ਹਿਦਾਇਤਾਂ ਜਾਰੀ ਕੀਤੀ ਗਈ ਹਨ। ਜਿਸ ਵਿਚ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਪੂਰੀ ਤਰ੍ਹਾਂ ਨਾਲ ਰੱਖਿਆ ਜਾਵੇ ਅਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ।

ਕੰਟੇਨਮੇਂਟ ਇਲਾਕੇ ਵਿਚ ਕੋਈ ਰਾਹਤ ਨਹੀਂ

ਚੰਡੀਗੜ ਪ੍ਰਸ਼ਾਸਨ ਨੇ ਕੰਟੇਨਮੈਂਟ ਜੋਨ ਨੂੰ ਛੱਡਕੇ ਲਗਭਗ ਪੂਰੇ ਸ਼ਹਿਰ ਨੂੰ ਖੋਲ ਦਿਤਾ ਹੈ। 55 ਦਿਨ ਤੋਂ ਬੰਦ ਪਏ ਕੰਮ ਮੰਗਲਵਾਰ ਤੋਂ ਸ਼ੁਰੂ ਹੋ ਗਏ ਹਨ। ਮਾਰਕੇਟ ਦੀਆਂ ਦੁਕਾਨਾਂ ਤੇ ਆਡ - ਈਵਨ ਸਿਸਟਮ ਲਾਗੂ ਨਹੀਂ ਹੋਵੇਗਾ। ਪਰ ਸੈਕਟਰ - 19 ,  22 ਦੀ ਜੋ ਰੇਹੜੀ ਮਾਰਕੀਟ ਹੈ , ਉਨ੍ਹਾਂ ਵਿਚ ਆਡ - ਈਵਨ ਲਾਗੂ ਹੋਵੇਗਾ, ਕਿਉਂਕਿ ਇਥੇ ਥਾਂ ਘੱਟ ਹੈ ਅਤੇ ਭੀੜ ਜ਼ਿਆਦਾ ਰਹਿੰਦੀ ਹੈ। ਉਥੇ ਹੀ , ਸਕੂਲ , ਕਾਲਜ , ਧਾਰਮਕ ਥਾਵਾਂ , ਹੋਟਲ ਹਾਲੇ ਬੰਦ ਹੀ ਰਹਿਣਗੇ।

ਸ਼ਹਿਰ ਵਿਚ ਕੈਬ ਤੇ ਟੈਕਸੀ ਸਰਵਿਸ ਸ਼ੁਰੂ

ਪ੍ਰਸ਼ਾਸਨ ਵਲੋਂ ਕੈਬ , ਟੈਕਸੀ ਸਰਵਿਸ ਸ਼ੁਰੂ ਕਰਨ ਨੂੰ ਵੀ ਹਰੀ ਝੰਡੀ ਦੇ ਦਿਤੀ ਹੈ। ਇਕ ਗੱਡੀ ਵਿਚ ਡਰਾਇਵਰ ਸਮੇਤ 3 ਲੋਕ ਬੈਠ ਸਕਦੇ ਹਨ। ਆਟੋ ਰਿਕਸ਼ਾ ਵਿਚ ਸਿਰਫ ਇਕ ਹੀ ਸਵਾਰੀ ਬੈਠਾ ਸਕਦੇ ਹਨ। ਸਾਈਕਲ ਰਿਕਸ਼ਾ ਤੇ ਸਿਰਫ ਇਕ ਸਵਾਰੀ ਦੀ ਇਜਾਜਤ ਦਿਤੀ ਗਈ ਹੈ। ਮੰਗਲਵਾਰ ਪ੍ਰਸ਼ਾਸਕ ਨਾਲ ਹੋਈ ਬੈਠਕ ਵਿਚ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਸ਼ਹਿਰ ਅਤੇ ਟਰਾਈਸਿਟੀ ਵਿਚ ਛੇਤੀ ਹੀ ਨਾਨ ਏਸੀ ਬੱਸਾਂ ਚਲਣੀ ਸ਼ੁਰੂ ਹੋ ਜਾਣਗੀਆਂ ।
 

ਬੱਸ ਵਿਚ 50 ਫੀਸਦੀ ਸਵਾਰੀ ਝੜਾਉਣ ਦੀ ਇਜਾਜਤ ਹੈ। ਸਾਰੇ ਪਬਲਿਕ ਡੀਲਿੰਗ ਦਫ਼ਤਰ ਜਿਵੇਂ ਆਰਐਲਏ , ਸੰਪਰਕ ਸੈਂਟਰ ਖੁੱਲ ਗਏ ਹਨ। ਇਸਦੇ ਨਾਲ ਹੀ ਸੜਕਾਂ ਤੇ ਵੀ ਪਹਿਲਾਂ ਦੇ ਮੁਕਾਬਲੇ ਵਾਹਨਾਂ ਦੀ ਆਵਾਜਾਈ ਵਧ ਰਹੀ।