ਸਿੱਧੂ ਨੇ ਕੋਰੋਨਾ ਯੋਧਿਆਂ ਲਈ 500 ਪੀਪੀਈ ਕਿੱਟਾਂ ਸੌਂਪਣ ਦੇ ਨੇਕ ਕਾਰਜ ਦੀ ਕੀਤੀ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ ਨੇ ਕੋਰੋਨਾ ਯੋਧਿਆਂ ਲਈ 500 ਪੀਪੀਈ ਕਿੱਟਾਂ ਸੌਂਪਣ ਦੇ ਨੇਕ ਕਾਰਜ ਦੀ ਕੀਤੀ ਸ਼ਲਾਘਾ

ਸਿੱਧੂ ਨੇ ਕੋਰੋਨਾ ਯੋਧਿਆਂ ਲਈ 500 ਪੀਪੀਈ ਕਿੱਟਾਂ ਸੌਂਪਣ ਦੇ ਨੇਕ ਕਾਰਜ ਦੀ ਕੀਤੀ ਸ਼ਲਾਘਾ

ਐਸ.ਏ.ਐਸ ਨਗਰ, 19 ਮਈ (ਸੁਖਦੀਪ ਸਿੰਘ ਸੋਈਂ): ਸਿਹਤ ਅਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮਹਿੰਦਰਾ ਐਂਡ ਮਹਿੰਦਰਾ ਲਿਮਟਡ ਸਵਰਾਜ ਡਵੀਜਨ ਵਲੋਂ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਫਰੰਟਲਾਈਨ ਕੋਵਿਡ -19 ਯੋਧਿਆਂ ਦੀ ਸੁਰੱਖਿਆ ਵਿਚ ਪੰਜਾਬ ਸਰਕਾਰ ਦੀ ਸਹਾਇਤਾ ਲਈ 500 ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਸੌਂਪਣ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ। 


ਪੀਪੀਈ ਕਿੱਟਾਂ ਸਵਾਰਾਜ ਕਾਰਪੋਰੇਟ ਸ਼ੋਸ਼ਲ ਰਿਸਪੌਂਸੀਬਿਲੀਟੀ ਟੀਮ ਦੇ ਮੁੱਖੀ ਅਰੁਣ ਰਾਘਵ ਨੇ ਮੰਤਰੀ ਨੂੰ ਸੌਂਪੀਆਂ। ਮੰਤਰੀ ਨੇ ਸਵਰਾਜ ਟਰੈਕਟਰਾਂ ਦੇ ਨੇਕ ਕਾਰਜ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਰਾਜ ਸਰਕਾਰ ਸਿਹਤ ਸੰਭਾਲ ਢਾਂਚੇ ਦੇ ਨਿਰੰਤਰ ਨਵੀਨੀਕਰਨ ਨਾਲ ਕੋਰੋਨਾ ਵਾਇਰਸ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।

ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸਵਰਾਜ ਡਿਵੀਜਨ ਨੇ ਮੁਹਾਲੀ ਵਿਖੇ ਆਪਣੇ ਪਲਾਂਟ ਵਿਖੇ ਫੇਸ ਸ਼ੀਲਡ ਨੂੰ ਤਿਆਰ ਕਰਨਾ ਸੁਰੂ ਕਰ ਦਿੱਤਾ ਸੀ ਤਾਂ ਜੋ ਤੇਜੀ ਨਾਲ ਫੈਲਣ ਵਾਲੇ ਇਨਫੈਕਸਨ ਦੇ ਵਿਰੁੱਧ ਬਣਨ ਵਾਲੇ ਮੈਡੀਕਲ ਪ੍ਰੈਕਟੀਸਨਰਾਂ ਦੀ ਮਦਦ ਕੀਤੀ ਜਾ ਸਕੇ। ਪਿਛਲੇ ਹਫਤੇ ਤਕਰੀਬਨ 3000 ਫੇਸ ਸੀਲਡਾਂ ਪੰਜਾਬ ਸਰਕਾਰ ਨੂੰ ਸੌਂਪੀਆਂ ਗਈਆਂ।