ਦੁਬਈ ਵਿਚ ਰਹਿੰਦਾ ਭਾਰਤੀ ਮੂਲ ਦਾ ਵਿਅਕਤੀ ਕੋਰੋਨਾ ਪੀੜਤਾਂ ਦੀ ਮਦਦ ਲਈ ਆਇਆ ਅੱਗੇ
ਦਾਨ ਕੀਤੇ 10 ਕ੍ਰੰਨਟੇਟਰ ਅਤੇ 500 ਔਕਸੀਮੀਟਰ
ਲੁਧਿਆਣਾ( ਰਾਜ ਸਿੰਘ) ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਸੰਸਥਾਵਾਂ ਵੱਲੋਂ ਲਗਾਤਾਰ ਫਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਲੜੀ ਵਿੱਚ ਭਾਰਤੀ ਮੂਲ ਦੇ ਦੁਬਈ ਵਿਚ ਰਹਿੰਦਾ ਦਮਨਪ੍ਰੀਤ ਵੀ ਹੁਣ ਅੱਗੇ ਆਇਆ ਹੈ ਅਤੇ ਆਪਣੀ ਸੰਸਥਾ ਡੈੱਮਜਬਰਗ ਵੱਲੋ ਦਸ ਕ੍ਰੰਨਟੇਟਰ ਭਾਰਤ ਭੇਜੇ ਹਨ ਜੋ ਕਿ ਲੁਧਿਆਣਾ ਵਾਸੀਆਂ ਨੂੰ ਹਮ ਹੈਂ ਦੀ ਮਦਦ ਨਾਲ ਫਰੀ ਮੁਹੱਈਆ ਕਰਵਾਏ ਜਾਣਗੇ ।
ਲੋੜਵੰਦ ਵਿਅਕਤੀ ਇਸ ਐਪ ਦੇ ਰਾਹੀਂ ਘਰ ਬੈਠੇ ਹੀ ਕ੍ਰੰਨਟੇਟਰ ਮੰਗਵਾ ਸਕਦੇ ਹਨ। ਇਹ ਸੇਵਾ ਬਿਲਕੁਲ ਫਰੀ ਦਿੱਤੀ ਜਾਵੇਗੀ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦੱਸਿਆ ਕੀ ਦੁਬਈ-ਤੋਂ ਭਾਰਤੀ ਮੂਲ ਦੇ ਵਿਅਕਤੀ ਦੁਆਰਾ ਦਿੱਤੀ ਗਈ ਸੇਵਾ ਨੂੰ ਲੋਕ ਹਮ ਹੈਂ ਐਪ ਰਾਹੀਂ ਲੈ ਸਕਦੇ ਹਨ ।
ਉਹਨਾਂ ਕਿਹਾ ਇਹ ਸੇਵਾ ਬਿਲਕੁਲ ਫ੍ਰੀ ਹੈ । ਲੋੜਵੰਦ ਇਸ ਦਾ ਫਾਇਦਾ ਉਠਾ ਸਕਦੇ ਹਨ । ਉੱਥੇ ਹੀ ਹਮ ਹੈਂ ਦੇ ਮੈਂਬਰਾਂ ਨੇ ਵੀ ਦੱਸਿਆ ਕਿ ਡੈੱਮਜਬਰਗ ਦੁਆਰਾ ਦਿੱਤੀ ਗਈ ਇਸ ਸੇਵਾ ਨੂੰ ਹਮ ਹੈ ਐਪ ਰਾਹੀਂ ਲੋਕ ਫਰੀ ਲੈ ਸਕਦੇ ਹਨ। ਉਹ ਲੋਕਾਂ ਦੇ ਘਰੇ ਡਿਲੀਵਰੀ ਦੇਣਗੇ ਅਤੇ ਠੀਕ ਹੋਣ ਤੋਂ ਬਾਅਦ ਵਾਪਸ ਕ੍ਰੰਨਟੇਟਰ ਲੈ ਜਾਣਗੇ । ਉਹਨਾਂ ਨੇ ਦੱਸਿਆ ਕਿ 10 ਕ੍ਰੰਨਟੇਟਰ ਅਤੇ 500 ਆਕਸੀਮਈਟਰ ਵੀ ਦਿੱਤੇ ਗਏ ਹਨ ।