ਚੰਡੀਗੜ੍ਹ ਜੇਲ ਵਿਚ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਹੋਇਆ ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ

Gurmeet Singh and Shamsher Singh

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਚੰਡੀਗੜ੍ਹ ਜੇਲ ਵਿਚ ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਕਰੋਨਾ ਪਾਜ਼ੇਟਿਵ ਮਿਲੇ ਹਨ। ਉਨ੍ਹਾਂ ਦੀ ਪੈਰੋਲ ’ਤੇ ਤੁਰਤ ਰਿਹਾਈ ਨੂੰ ਲੈ ਕੇ ਐਡਵੋਕੇਟ ਅਮਰ ਸਿੰਘ ਚਾਹਲ ਤੇ ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਨੇ ਗਵਰਨਰ ਪੰਜਾਬ ਅਤੇ ਸੁਪਰੀਟੈਂਡਟ ਮਾਡਲ ਜੇਲ ਚੰਡੀਗੜ੍ਹ ਨੂੰ ਚਿੱਠੀ ਲਿਖੀ ਹੈ।

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਪੱਤਰ ਵਿਚ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਦੀ ਪੈਰੋਲ ’ਤੇ ਰਿਹਾਈ ਬਣਦੀ ਹੈ। ਜੇਲ ਵਿਚ ਕਰੋਨਾ ਦੇ ਇਲਾਜ ਲਈ ਸੀਮਤ ਪ੍ਰਬੰਧ ਹੋਣ ਕਾਰਨ ਇਨ੍ਹਾਂ ਦੋਵਾਂ ਨਜ਼ਰਬੰਦਾਂ ਨੂੰ ਪ੍ਰਵਾਰ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਬਾਕੀ ਨਜ਼ਰਬੰਦ ਕੈਦੀਆਂ ਦਾ ਬਚਾਅ ਹੋ ਸਕੇ ਤੇ ਇਨ੍ਹਾਂ ਦਾ ਇਲਾਜ ਵੀ ਤਸੱਲੀਬਖ਼ਸ਼ ਹੋ ਸਕੇ।

ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿਚ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਦੋਵੇਂ ਕਰੋਨਾ ਦੇ ਪਹਿਲੇ ਗੇੜ ਵਿਚ ਪੈਰੋਲ ’ਤੇ ਛੁੱਟੀ ਕੱਟ ਚੁੱਕੇ ਹਨ ਤੇ ਇਨ੍ਹਾਂ ਦਾ ਵਿਵਹਾਰ ਤੇ ਆਚਾਰ ਸਬੰਧੀ ਪ੍ਰਸ਼ਾਸਨ ਨੂੰ ਕੋਈ ਵੀ ਸ਼ਿਕਾਇਤ  ਨਹੀਂ ਹੈ। ਇਸੇ ਤਰ੍ਹਾਂ ਕਰੋਨਾ ਦੇ ਚਲਦਿਆਂ ਲਖਵਿੰਦਰ ਸਿੰਘ ਦੀ ਵੀ ਪੈਰੋਲ ’ਤੇ ਤੁਰਤ ਰਿਹਾਈ ਬਣਦੀ ਹੈ।