ਮਥੁਰਾ ਅਦਾਲਤ ਨੇ ਸ਼ਾਹੀ ਈਦਗਾਹ ਮਸਜਿਦ ਹਟਾਉਣ ਦੀ ਮੰਗ ਕਰਨ ਵਾਲੇ ਮੁਕੱਦਮੇ ਨੂੰ ਦਿਤੀ ਇਜਾਜ਼ਤ

ਏਜੰਸੀ

ਖ਼ਬਰਾਂ, ਪੰਜਾਬ

ਮਥੁਰਾ ਅਦਾਲਤ ਨੇ ਸ਼ਾਹੀ ਈਦਗਾਹ ਮਸਜਿਦ ਹਟਾਉਣ ਦੀ ਮੰਗ ਕਰਨ ਵਾਲੇ ਮੁਕੱਦਮੇ ਨੂੰ ਦਿਤੀ ਇਜਾਜ਼ਤ

image

ਲਖਨਊ, 19 ਮਈ : ਕਾਸ਼ੀ 'ਚ ਗਿਆਨਵਾਪੀ ਮਾਮਲੇ ਦੀ ਹਲਚਲ ਦਰਮਿਆਨ ਮਥੁਰਾ 'ਚ ਕਿ੍ਸ਼ਨ ਜਨਮ ਭੂਮੀ ਮਾਮਲੇ ਨੂੰ  ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ | ਮੁਥਰਾ ਅਦਾਲਤ ਨੇ ਸ਼ਾਹੀ ਈਦਗਾਹ ਮਸਜਿਦ ਨੂੰ  ਹਟਾਉਣ ਦੀ ਮੰਗ ਲਈ ਦਾਇਰ ਮੁਕੱਦਮੇ ਨੂੰ  ਮਨਜ਼ੂਰੀ ਦੇ ਦਿਤੀ ਹੈ | ਇਸ ਤੋਂ ਬਾਅਦ ਈਦਗਾਹ ਮਸਜਿਦ ਨੂੰ  ਹਟਾਉਣ ਦੀ ਪਟੀਸ਼ਨ 'ਤੇ ਅਦਾਲਤੀ ਕਾਰਵਾਈ ਦਾ ਰਸਤਾ ਸਾਫ਼ ਹੋ ਗਿਆ ਹੈ | ਮਥੁਰਾ ਦੀ ਸ਼ਾਹੀ ਮਸਜਿਦ ਸ਼੍ਰੀ ਕਿ੍ਸ਼ਨ ਜਨਮ ਭੂਮੀ ਮੰਦਰ ਦੇ ਨਾਲ ਲਗਦੀ ਹੈ |
ਇਹ ਮੁਕੱਦਮਾ ਹਿੰਦੂ ਸੰਗਠਨਾਂ ਨੇ ਦਾਇਰ ਕੀਤਾ ਹੈ | ਪਟੀਸ਼ਨ 'ਚ ਭਗਵਾਨ ਕਿ੍ਸ਼ਨ ਬਿਰਾਜਮਾਨ ਵਲੋਂ ਸ਼੍ਰੀ ਕਿ੍ਸ਼ਨ ਦੇ ਜਨਮ ਸਥਾਨ ਦੀ 13.37 ਏਕੜ ਜ਼ਮੀਨ ਵਾਪਸ ਲੈਣ ਲਈ ਅਦਾਲਤ ਨੂੰ  ਅਪੀਲ ਕੀਤੀ ਗਈ ਹੈ | ਇਹ ਦਾਅਵਾ ਕੀਤਾ ਗਿਆ ਹੈ ਕਿ ਕਰੀਬ ਚਾਰ ਸੌ ਸਾਲ ਪਹਿਲਾਂ ਔਰੰਗਜ਼ੇਬ ਦੇ ਹੁਕਮਾਂ 'ਤੇ ਮੰਦਰ ਨੂੰ  ਢਾਹ ਕੇ ਕੇਸ਼ਵਦੇਵ ਟਿੱਲੇ ਅਤੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ ਅਤੇ ਸ਼ਾਹੀ ਈਦਗਾਹ ਮਸਜਿਦ ਬਣਾਈ ਗਈ ਸੀ |
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸ਼ਾਹੀ ਈਦਗਾਹ ਮਸਜਿਦ 1669-70 'ਚ ਕਿ੍ਸ਼ਨ ਜਨਮ ਭੂਮੀ ਦੇ ਨੇੜੇ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੁਕਮ 'ਤੇ ਬਣਾਈ ਗਈ ਸੀ | ਰੰਜਨਾ ਅਗਨੀਹੋਤਰੀ, ਹਰੀਸ਼ੰਕਰ ਜੈਨ ਅਤੇ ਵਿਸ਼ਨੂੰ ਜੈਨ ਇਸ ਪਟੀਸ਼ਨ ਦੇ ਪਟੀਸ਼ਨਰ ਹਨ | ਕਿ੍ਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਮਸਜਿਦ ਵਿਵਾਦ ਬਾਰੇ ਐਡਵੋਕੇਟ ਮੁਕੇਸ਼ ਖੰਡੇਲਵਾਲ ਨੇ ਕਿਹਾ, Tਮੁਦਈ ਨੇ ਹੇਠਲੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਸੀ ਅਤੇ ਦੇਖਿਆ ਸੀ ਕਿ ਮੁਦਈ ਨੂੰ  ਮੁਕੱਦਮਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਿਸ ਤੋਂ ਬਾਅਦ ਮਥੁਰਾ ਜ਼ਿਲ੍ਹਾ ਅਦਾਲਤ ਵਿਚ ਮੁੜ ਵਿਚਾਰ ਦਾਇਰ ਕੀਤਾ ਗਿਆ ਸੀ | ਅਦਾਲਤ ਨੇ ਹੁਣ ਹੇਠਲੀ ਅਦਾਲਤ ਦੇ ਹੁਕਮ ਨੂੰ  ਰੱਦ ਕਰ ਦਿਤਾ ਹੈ ਅਤੇ ਇਸ 'ਤੇ ਰੋਕ ਲਗਾ ਦਿਤੀ ਹੈU |          (ਏਜੰਸੀ)