'ਕਿਤੇ ਵੀ ਪੱਥਰ ਰੱਖ ਦਿਉ, ਲਾਲ ਝੰਡਾ ਰੱਖ ਦਿਉ, ਬਣ ਜਾਂਦਾ ਹੈ ਮੰਦਰ' : ਅਖਿਲੇਸ਼ ਯਾਦਵ

ਏਜੰਸੀ

ਖ਼ਬਰਾਂ, ਪੰਜਾਬ

'ਕਿਤੇ ਵੀ ਪੱਥਰ ਰੱਖ ਦਿਉ, ਲਾਲ ਝੰਡਾ ਰੱਖ ਦਿਉ, ਬਣ ਜਾਂਦਾ ਹੈ ਮੰਦਰ' : ਅਖਿਲੇਸ਼ ਯਾਦਵ

image


ਭਾਜਪਾ ਜਾਣ-ਬੁੱਝ ਕੇ ਗਿਆਨਵਾਪੀ ਮਸਜਿਦ ਦਾ ਮੁੱਦਾ ਚੁਕ ਰਹੀ ਹੈ

ਅਯੁੱਧਿਆ, 19 ਮਈ : ਗਿਆਨਵਾਪੀ ਮਸਜਿਦ ਸਬੰਧੀ 1991 ਵਿਚ ਸੰਸਦ ਵਲੋਂ ਪਾਸ ਕੀਤੇ ਐਕਟ ਦਾ ਹਵਾਲਾ ਦਿੰਦਿਆਂ ਅਤੇ ਸਰਵੇਖਣ ਰਿਪੋਰਟ ਦੇ ਲੀਕ ਹੋਣ 'ਤੇ ਸਵਾਲ ਉਠਾਉਂਦਿਆਂ ਅਖਿਲੇਸ਼ ਯਾਦਵ ਨੇ ਇਕ ਬਿਆਨ ਦਿਤਾ ਹੈ | ਸਿਧਾਰਥ ਨਗਰ ਤੋਂ ਲਖਨਊ ਪਰਤਦੇ ਸਮੇਂ ਅਖਿਲੇਸ਼ ਯਾਦਵ ਕੁਝ ਸਮਾਂ ਅਯੁਧਿਆ 'ਚ ਰਹੇ | ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੇ ਹਿੰਦੂ ਧਰਮ 'ਚ ਕਿਤੇ ਵੀ ਪੱਥਰ ਲਗਾ ਦਿਉ, ਪਿੱਪਲ ਦੇ ਦਰੱਖ਼ਤ ਹੇਠਾਂ ਲਾਲ ਝੰਡਾ ਲਗਾ ਦਿਉ, ਮੰਦਰ ਬਣ ਜਾਵੇਗਾ |
ਅਖਿਲੇਸ਼ ਯਾਦਵ ਨੇ ਗਿਆਨਵਾਪੀ ਮਸਜਿਦ 'ਚ ਸ਼ਿਵਲਿੰਗ ਮਿਲਣ ਦੇ ਦਾਅਵੇ 'ਤੇ ਕਿਹਾ, 'ਇਕ ਸਮਾਂ ਸੀ ਜਦੋਂ ਰਾਤ ਦੇ ਹਨੇਰੇ 'ਚ ਮੂਰਤੀਆਂ ਰਖੀਆਂ ਜਾਂਦੀਆਂ ਸਨ | ਭਾਜਪਾ ਕੱੁਝ ਵੀ ਕਰ ਸਕਦੀ ਹੈ | ਗਿਆਨਵਾਪੀ ਮਸਜਿਦ ਦੇ ਸਵਾਲ 'ਤੇ ਅਖਿਲੇਸ਼ ਯਾਦਵ ਨੇ ਕਿਹਾ, 'ਇਹ ਅਦਾਲਤ ਦਾ ਮਾਮਲਾ ਹੈ | ਸੱਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਦੀ ਜ਼ਿੰਮੇਵਾਰੀ ਸਰਵੇ ਕਰਵਾਉਣ ਦੀ ਸੀ, ਉਹ ਰਿਪੋਰਟ ਆਖ਼ਰ ਕਿਵੇਂ ਸਾਹਮਣੇ ਆਈ? ਸਾਡੇ ਹਿੰਦੂ ਧਰਮ ਵਿਚ ਕਿਤੇ ਵੀ ਪੱਥਰ ਰੱਖ ਦਿਉ, ਪਿੱਪਲ ਦੇ ਦਰੱਖ਼ਤ ਹੇਠਾਂ ਲਾਲ ਝੰਡਾ ਲਗਾ ਦਿਉ ਅਤੇ ਮੰਦਰ ਬਣ ਗਿਆ | ਅਸੀਂ ਸਰਵੇਖਣ ਨਹੀਂ ਕਰ ਰਹੇ, ਨਾ ਹੀ ਅਸੀਂ ਸੁਪਰੀਮ ਕੋਰਟ ਹਾਂ |
ਅਖਿਲੇਸ਼ ਯਾਦਵ ਨੇ ਅੱਗੇ ਕਿਹਾ, 'ਅਸੀਂ ਕਹਿ ਰਹੇ ਹਾਂ ਕਿ ਭਾਜਪਾ ਤੋਂ ਸਾਵਧਾਨ ਰਹੋ | ਭਾਜਪਾ ਜਾਣ-ਬੁੱਝ ਕੇ ਗਿਆਨਵਾਪੀ ਮਸਜਿਦ ਦਾ ਮੁੱਦਾ ਉਠਾ ਰਹੀ ਹੈ | ਵੱਡੀਆਂ-ਵੱਡੀਆਂ ਕੰਪਨੀਆਂ ਵੇਚ ਦਿਤੀਆਂ ਗਈਆਂ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ | ਕੋਈ ਸਮਾਂ ਸੀ ਜਦੋਂ ਰਾਤ ਦੇ ਹਨੇਰੇ ਵਿਚ ਮੂਰਤੀਆਂ ਰੱਖੀਆਂ ਜਾਂਦੀਆਂ ਸਨ | ਭਾਜਪਾ ਕੁਝ ਵੀ ਕਰ ਸਕਦੀ ਹੈ | ਗਿਆਨਵਾਪੀ ਮਸਜਿਦ ਵਿਵਾਦ ਬਾਰੇ ਅਖਿਲੇਸ਼ ਯਾਦਵ ਨੇ 1991 ਵਿਚ ਸੰਸਦ ਵਲੋਂ ਬਣਾਏ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਅਯੁੱਧਿਆ ਦਾ ਫ਼ੈਸਲਾ ਆਇਆ ਤਾਂ ਉਸ ਵਿਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੀ | ਇੰਨਾ ਹੀ ਨਹੀਂ ਉਨ੍ਹਾਂ ਆਸ ਪ੍ਰਗਟਾਈ ਕਿ ਸੁਪਰੀਮ ਕੋਰਟ ਇਸ ਕਾਨੂੰਨ ਵੱਲ ਧਿਆਨ ਦੇਵੇਗੀ | ਅਖਿਲੇਸ਼ ਨੇ ਕਿਹਾ ਕਿ ਭਾਜਪਾ ਜਾਣਬੁੱਝ ਕੇ ਸੱਤਾ ਨਾਲ ਖੇਡ ਰਹੀ ਹੈ ਅਤੇ ਇਹ ਸਾਰੇ ਫੈਸਲੇ ਲੈ ਰਹੀ ਹੈ |     (ਏਜੰਸੀ)