ਬਿਹਾਰ 'ਚ ਆਏ ਤੇਜ਼ ਤੂਫਾਨ ਅਤੇ ਮੀਂਹ ਨੇ ਤਬਾਹੀ ਮਚਾਈ, 25 ਲੋਕਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਲੋਕ ਗੰਭੀਰ ਜ਼ਖਮੀ

Strong cyclone hits Bihar

 

 

 ਪਟਨਾ : ਵੀਰਵਾਰ ਨੂੰ ਬਿਹਾਰ ਦੇ ਕਈ ਹਿੱਸਿਆਂ 'ਚ ਮੌਸਮ ਅਚਾਨਕ ਖਰਾਬ (Strong cyclone hits Bihar)  ਹੋ ਗਿਆ। ਵੀਰਵਾਰ ਸ਼ਾਮ ਤੋਂ ਮੌਸਮ ਬਦਲ ਗਿਆ ਸੀ ਅਤੇ 25 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ (Strong cyclone hits Bihar)  ਆਇਆ। ਫਿਰ ਥੋੜੀ ਦੇਰ ਬਾਅਦ ਕਈ ਥਾਈਂ ਭਾਰੀ ਮੀਂਹ ਅਤੇ ਗੜੇ ਪਏ।

 

ਮੀਹ, ਗਰਜ ਅਤੇ ਤੇਜ਼ ਹਵਾਵਾਂ (Strong cyclone hits Bihar)  ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਕਰੀਬ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਕਈ ਥਾਵਾਂ 'ਤੇ ਦਰੱਖਤ ਉਖੜ ਗਏ, ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਪਟਨਾ ਦੇ ਮਨੇਰ ਵਿਖੇ 6 ਕਿਸ਼ਤੀਆਂ ਗੰਗਾ 'ਚ ਡੁੱਬ ਗਈਆਂ, 50 ਦੇ ਕਰੀਬ ਮਜ਼ਦੂਰਾਂ ਨੇ ਤੈਰ ਕੇ ਆਪਣੀ ਜਾਨ ਬਚਾਈ। ਮੌਸਮੀ ਫਲ ਅੰਬ, ਲੀਚੀ, ਮੱਕੀ ਅਤੇ ਸਬਜ਼ੀਆਂ ਦੀ ਫਸਲ ਝੱਖੜ ਦੇ ਪਾਣੀ ਕਾਰਨ ਨੁਕਸਾਨੀ (Strong cyclone hits Bihar)  ਗਈ ਹੈ।

 

ਮੌਸਮ ਵਿਗਿਆਨੀਆਂ ਮੁਤਾਬਕ ਤਾਪਮਾਨ ਵਧਣ ਕਾਰਨ ਵਾਯੂਮੰਡਲ 'ਚ ਨਮੀ ਭਰਪੂਰ ਹਵਾ ਦੇ ਵਹਾਅ ਅਤੇ ਮੱਧ ਬਿਹਾਰ ਤੋਂ ਟਰੱਫ ਲਾਈਨ ਦੇ ਲੰਘਣ ਨਾਲ ਹਨੇਰੀ ਅਤੇ ਮੀਂਹ (Strong cyclone hits Bihar)  ਪਿਆ ਹੈ। ਅਚਾਨਕ ਆਏ ਸੂਬੇ 'ਚ ਪ੍ਰੀ-ਮਾਨਸੂਨ ਸਰਗਰਮ ਹੋ ਗਿਆ ਹੈ। ਦਰਅਸਲ, ਪਿਛਲੇ ਕਈ ਦਿਨਾਂ ਤੋਂ ਵਾਯੂਮੰਡਲ ਵਿੱਚ ਨਮੀ ਦੀ ਮਾਤਰਾ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਸੀ। ਮਾਨਸੂਨ ਬੰਗਾਲ ਦੀ ਖਾੜੀ ਖੇਤਰ ਵਿੱਚ ਵੀ ਦਾਖ਼ਲ ਹੋ ਗਿਆ ਹੈ।