ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ PHD ਦੀ ਡਿਗਰੀ ਕੀਤੀ ਹਾਸਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਨੀ ਦੇ ਪੀਐਚਡੀ ਖੋਜ ਕਾਰਜ ਦਾ ਵਿਸ਼ਾ 2004 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਸੈਂਟਰਲ ਆਰਗੇਨਾਈਜ਼ੇਸ਼ਨ ਦੀ ਚੋਣ ਰਣਨੀਤੀ ਸੀ

Former Chief Minister Charanjit Channi

ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਉਹਨਾਂ ਨੇ ਰਾਜਨੀਤੀ ਸ਼ਸ਼ਤਰ ਵਿਚ ਪੀਐੱਚਡੀ ਕੀਤੀ ਹੈ। ਕਾਂਗਰਸੀ ਆਗੂ ਚਰਨਜੀਤ ਚੰਨੀ ਨੇ ਪੀਯੂ ਤੋਂ ਰਾਜਨੀਤੀ ਸ਼ਾਸਤਰ ਵਿਚ ਐਮਏ ਕੀਤੀ ਅਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਇਮੈਨੁਅਲ ਨਾਹਰ ਦੀ ਅਗਵਾਈ ਵਿਚ ਇਸੇ ਵਿਸ਼ੇ ਵਿਚ ਪੀਐਚਡੀ ਲਈ ਦਾਖਲਾ ਲਿਆ ਸੀ। 

ਚੰਨੀ ਦੇ ਪੀਐਚਡੀ ਖੋਜ ਕਾਰਜ ਦਾ ਵਿਸ਼ਾ 2004 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਸੈਂਟਰਲ ਆਰਗੇਨਾਈਜ਼ੇਸ਼ਨ ਦੀ ਚੋਣ ਰਣਨੀਤੀ ਸੀ। ਸਾਬਕਾ ਮੁੱਖ ਮੰਤਰੀ ਨੂੰ ਪੀ.ਐੱਚ.ਡੀ ਦੀ ਡਿਗਰੀ ਮੁੱਖ ਮਹਿਮਾਨ ਚਾਂਸਲਰ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤੀ।