ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਕੈਪਟਨ ਅਮਰਿੰਦਰ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਰਮ ਹਾਊਸ 'ਤੇ ਚਾਹ-ਨਾਸ਼ਤੇ 'ਤੇ ਹੋਈ ਚਰਚਾ

Vice President Jagdeep Dhankhar met Captain Amarinder

ਚੰਡੀਗੜ੍ਹ - ਉਪ-ਰਾਸ਼ਟਰਪਤੀ ਜਗਦੀਪ ਧਨਖੜ ਅੱਜ ਚੰਡੀਗੜ੍ਹ ਆਏ ਹੋਏ ਸਨ ਜਿਸ ਦੌਰਾਨ ਉਹਨਾਂ ਨੇ ਸਾਬਕਾ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਨਿਊ ਚੰਡੀਗੜ੍ਹ ਮੋਹਾਲੀ ਦੇ ਪਿੰਡ ਸਿਸਵਾਂ ਵਿਖੇ ਕੀਤੀ। ਪਿੰਡ ਦੇ ਮਹਿੰਦਰਾ ਬਾਗ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਹੈ, ਜਿੱਥੇ ਦੋਵਾਂ ਆਗੂਆਂ ਨੇ ਚਾਹ ਅਤੇ ਨਾਸ਼ਤੇ 'ਤੇ ਚਰਚਾ ਕੀਤੀ। ਉਪ-ਰਾਸ਼ਟਰਪਤੀ ਦੇ ਨਾਲ ਉਹਨਾਂ ਦੀ ਪਤਨੀ ਤੇ ਕੌਪਚਨ ਅਮਰਿੰਦਰ ਸਿੰਘ ਦਾ ਬੇਟਾ ਤੇ ਧੀ ਵੀ ਮੌਜੂਦ ਸਨ। 
ਉਪ-ਰਾਸ਼ਟਰਪਤੀ ਧਨਖੜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਸਨ। ਉਪ ਰਾਸ਼ਟਰਪਤੀ ਕਰੀਬ 45 ਮਿੰਟ ਫਾਰਮ ਹਾਊਸ 'ਤੇ ਰੁਕੇ ਅਤੇ ਕਰੀਬ 6 ਵਜੇ ਉਨ੍ਹਾਂ ਦਾ ਕਾਫਲਾ ਸਿਸਵਾਂ ਤੋਂ ਤਕਨੀਕੀ ਹਵਾਈ ਅੱਡੇ ਲਈ ਰਵਾਨਾ ਹੋਇਆ। ਇਸ ਦੌਰਾਨ ਚੰਡੀਗੜ੍ਹ ਤੋਂ ਸਿਸਵਾਂ ਨੂੰ ਜਾਂਦੀ ਸੜਕ ਬੰਦ ਰਹੀ। ਇਸ ਦੇ ਨਾਲ ਹੀ ਮੁਹਾਲੀ ਪੁਲੀਸ ਵੱਲੋਂ ਪਿੰਡ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।