Bathinda News : ਗਰਮੀ ਦਾ ਕਹਿਰ : ਬਠਿੰਡਾ ’ਚ ਪਾਰਾ 44 ਡਿਗਰੀ ਪੁੱਜਿਆ
Bathinda News : ਤੇਂਦੁਏ ਅਤੇ ਪੰਛੀਆਂ ਨੂੰ ਗ਼ਰਮੀ ਤੋਂ ਬਚਾਉਣ ਲਈ ਜ਼ੂ ਦੇ ਕਰਮਚਾਰੀਆਂ ਵੱਲੋਂ ਪਿੰਜਰਿਆਂ ਦੇ ਬਾਹਰ ਕੂਲਰ ਗਏ ਲਗਾਏ
Bathinda News in Punjabi : ਬਠਿੰਡਾ ਦੇ ਵਿੱਚ ਪਾਰਾ 44 ਪਾਰ ਕਰ ਗਿਆ ਹੈ। ਗਰਮੀ ਦੇ ਕਹਿਰ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਉੱਥੇ ਹੀ ਬਠਿੰਡਾ ’ਚ ਬੰਦ ਤੇਂਦੁਏ ਅਤੇ ਪੰਛੀਆਂ ਨੂੰ ਗ਼ਰਮੀ ਤੋਂ ਬਚਾਉਣ ਲਈ ਜ਼ੂ ਦੇ ਕਰਮਚਾਰੀਆਂ ਵੱਲੋਂ ਤੇਂਦੂਏ ਤੇ ਮੋਰਾਂ ਦੇ ਪਿੰਜਰਾਂ ਦੇ ਬਾਹਰ ਕੂਲਰ ਵੀ ਲਗਾਏ ਹੋਏ ਹਨ ਤਾਂ ਕਿ ਇਹ ਗਰਮੀ ਤੋਂ ਬਚੇ ਰਹਿਣ।
ਇਸਦੇ ਨਾਲ ਹੀ ਰੋਜ਼ਾਨਾ ਤਿੰਨ ਤੋਂ ਚਾਰ ਵਾਰੀ ਠੰਡਾ ਪਾਣੀ ਪਿੰਜਰਾ ’ਚ ਛਿੜਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਲੀਵ 52, ਐਂਟੀਬਾਇਟਿਕ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ। ਜਿਸ ਦੇ ਨਾਲ ਉਹ ਗਰਮੀ ਤੋਂ ਬਚੇ ਰਹਿਣ। ਇਸ ਤੋਂ ਇਲਾਵਾ ਸਾਰੇ ਪਿੰਜਰੇ ਉਪਰ ਐਗਰੋ ਗਰੀਨ ਨੈਟ ਵੀ ਲਗਾਈ ਗਈ ਹੈ ਤਾਂ ਕਿ ਸਿੱਧੀ ਧੁੱਪ ਇਹਨਾਂ ਪੰਛੀਆਂ ਦੇ ਪਿੰਜਰਾ ’ਤੇ ਨਾ ਪਵੇ ਅਤੇ ਇਹ ਪੰਛੀ ਅਤੇ ਜਾਨਵਰ ਗਰਮੀ ਤੋਂ ਬਚੇ ਰਹਿਣ ਸਕਣ।
(For more news apart from Heatwave: Mercury reaches 44 degrees in Bathinda News in Punjabi, stay tuned to Rozana Spokesman)