Principal Suspend: ਸਿੰਗਾਪੁਰ ਦੌਰੇ ਦੌਰਾਨ ਮਹਿਲਾ ਟੂਰ ਗਾਈਡ ਨਾਲ ਬਦਸਲੂਕੀ ਕਰਨ ਵਾਲਾ ਪ੍ਰਿੰਸੀਪਲ ਮੁਅੱਤਲ 

ਏਜੰਸੀ

ਖ਼ਬਰਾਂ, ਪੰਜਾਬ

ਹੁਕਮਾਂ ਅਨੁਸਾਰ, ਜਲਾਲਾਬਾਦ ਸਰਕਾਰੀ ਸਕੂਲ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ

Principal suspended for abusing female tour guide during Singapore visit

Principal Suspend:ਸਿੰਗਾਪੁਰ ਟੂਰ 'ਤੇ ਇੱਕ ਮਹਿਲਾ ਟੂਰ ਗਾਈਡ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਪੰਜਾਬ ਸਰਕਾਰ ਨੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਵਿਭਾਗ ਦੀ ਸਕੱਤਰ ਆਨੰਦਿਤਾ ਮਿੱਤਰਾ ਨੇ ਸ਼ਿਕਾਇਤ ਤੋਂ ਬਾਅਦ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਹਨ।

ਹੁਕਮਾਂ ਅਨੁਸਾਰ, ਜਲਾਲਾਬਾਦ ਸਰਕਾਰੀ ਸਕੂਲ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ, ਉਨ੍ਹਾਂ ਦਾ ਮੁੱਖ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਹੋਵੇਗਾ।

ਹੁਕਮਾਂ ਅਨੁਸਾਰ, ਉਕਤ ਪ੍ਰਿੰਸੀਪਲ ਨੇ ਸਿੰਗਾਪੁਰ ਦੌਰੇ ਦੌਰਾਨ ਮਹਿਲਾ ਟੂਰ ਗਾਈਡ ਨਾਲ ਦੁਰਵਿਵਹਾਰ ਕਰਕੇ ਆਪਣੀ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਇਆ ਹੈ। ਇਸ ਦੌਰਾਨ ਡਾਇਰੈਕਟਰ ਐਸ.ਸੀ.ਈ.ਆਰ.ਟੀ. ਵੀ ਮੌਜੂਦ ਸਨ।