ਦੋਹਰੇ ਸਵਿੰਧਾਨ ਨੂੰ ਲੈ ਕੇ ਅਕਾਲੀ ਦਲ ਲਈ ਪੈਦਾ ਹੋਈਆਂ ਮੁਸ਼ਕਿਲਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਦੋਹਰੇ ਸੰਵਿਧਾਨ 'ਤੇ ਪਾਰਟੀ ਦੀ ਮਾਨਤਾ ਰੱਦ ਕਰਵਾਉਣ ਦਾ ਕੇਸ ਲੜਨ ਵਾਲੇ ਪ੍ਰਸਿੱਧ ਸਮਾਜ ਸੇਵਕ ਅਤੇ ਸੋਸ਼ਲਿਸਟ ਪਾਰਟੀ ਆਫ ਇੰਡਿਆ...

bali khehra

ਲੁਧਿਆਣਾ, 20 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਦੋਹਰੇ ਸੰਵਿਧਾਨ 'ਤੇ ਪਾਰਟੀ ਦੀ ਮਾਨਤਾ ਰੱਦ ਕਰਵਾਉਣ ਦਾ ਕੇਸ ਲੜਨ ਵਾਲੇ ਪ੍ਰਸਿੱਧ ਸਮਾਜ ਸੇਵਕ ਅਤੇ ਸੋਸ਼ਲਿਸਟ ਪਾਰਟੀ ਆਫ ਇੰਡਿਆ ਦੇ ਸੂਬਾ ਪ੍ਰਧਾਨ ਬਲੀ ਖੇੜਾ ਅਕਾਲੀ ਦਲ  ਦੇ ਵਿਰੁੱਧ ਪੰਜਾਬ ਰਾਜ ਚੋਣ ਕਮੀਸ਼ਨ ਦੇ ਕੋਲ ਅਪੀਲ ਲੈ ਕੇ ਪੁੱਜੇ । ਉਨ੍ਹਾਂਨੇ ਰਾਜ ਚੋਣ ਕਮੀਸ਼ਨ ਨੂੰ ਕਿਹਾ ਕਿ ਅਕਾਲੀ ਦਲ 'ਤੇ ਚੋਣ ਲੜਨ ਦੀ ਰੋਕ ਲੱਗਣੀ ਚਾਹੀਦੀ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 2 ਸੰਵਿਧਾਨ ਹਨ । ਸ਼੍ਰੋਮਣੀ ਕਮੇਟੀ ਨੇ ਚੋਣ ਕਮੀਸ਼ਨ ਦੇ ਕੋਲ ਧਾਰਮਿਕ ਹੋਣ ਦਾ ਸੰਵਿਧਾਨ ਦਿਤਾ ਹੈ ।  ਜਦੋਂ ਕਿ ਦੂਜੇ ਪਾਸੇ ਭਾਰਤੀ ਚੋਣ ਕਮੀਸ਼ਨ ਨੂੰ ਧਰਮ ਨਿਰਪੇਖ ਹੋਣ ਦਾ ਸੰਵਿਧਾਨ ਦੇ ਰੱਖਿਆ ਹੈ । 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਚੋਣ ਸਿਰਫ ਧਾਰਮਿਕ ਪਾਰਟੀ ਲੜ ਸਕਦੀ ਹੈ ਅਤੇ ਆਮ ਚੋਣ ਸਿਰਫ ਧਾਰਮਿਕ ਨਿਰਪੱਖ ਪਾਰਟੀ, ਇਸ ਲਈ ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਨਾਲ ਧੋਖਾ ਕੀਤਾ ਹੈ ।  ਉਨ੍ਹਾਂ ਕਿਹਾ ਕਿ ਦਿੱਲੀ ਹਾਈਕੋਰਟ ਵਿਚ ਅਕਾਲੀ ਦਲ ਖਿਲਾਫ ਕੇਸ ਚੱਲ ਰਿਹਾ ਹੈ |

ਖੇੜਾ ਨੇ ਕਿਹਾ ਕਿ ਅਕਾਲੀ ਦਲ ਦੇ ਖਿਲਾਫ ਸਾਰੇ ਸਬੂਤ ਚੋਣ ਕਮਿਸ਼ਨ ਅਤੇ ਅਦਾਲਤ ਸਾਹਮਣੇ ਪੇਸ਼ ਕੀਤੇ ਗਏ ਹਨ ।  ਉਨ੍ਹਾਂ ਕਿਹਾ ਕਿ ਚਾਹੇ ਦੇਰੀ ਹੋ ਜਾਓ ਪਰ ਉਨ੍ਹਾਂ ਨੂੰ ਆਸ ਹੈ ਕਿ ਇਨਸਾਫ ਜ਼ਰੂਰ ਮਿਲੇਗਾ । ਯਾਦ ਰਹੇ ਕਿ ਬਲੀ ਖੇੜਾ ਨੇ ਹੀ ਮਾਲਟਾ ਕਾਂਡ ਦੀ ਕਾਨੂੰਨੀ ਲੜਾਈ ਲੜਦੇ ਹੋਏ ਪੀੜਤਾਂ ਨੂੰ ਇਨਸਾਫ ਦਵਾਇਆ ਸੀ ।