ਪਾਕਿਸਤਾਨੀ ਔਰਤ ਨਸਰੀਨ ਅਖ਼ਤਰ ਵਤਨ ਪਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਜੇਲ ਅੰਮ੍ਰਿਤਸਰÎ ਵਿਚ 13 ਸਾਲ ਕੈਦ ਕ ੱਟਣ ਬਾਅਦ ਪਕਿਸਤਾਨੀ ਔਰਤ ਨਸਰੀਨ ਅਖ਼ਤਰ ਅੱਜ ਰਿਹਾਅ ਹੋ ਕੇ ਅਪਣੇ ਵਤਨ ਪਰਤ ਗਈ......

Nasrin Akhtar

ਅੰਮ੍ਰਿਤਸਰ : ਕੇਂਦਰੀ ਜੇਲ ਅੰਮ੍ਰਿਤਸਰÎ ਵਿਚ 13 ਸਾਲ ਕੈਦ ਕ ੱਟਣ ਬਾਅਦ ਪਕਿਸਤਾਨੀ ਔਰਤ ਨਸਰੀਨ ਅਖ਼ਤਰ ਅੱਜ ਰਿਹਾਅ ਹੋ ਕੇ ਅਪਣੇ ਵਤਨ ਪਰਤ ਗਈ ਹੈ। Àੁਹ ਰਿਹਾਅ ਹੋਣ ਬਾਅਦ ਬਹੁਤ ਖ਼ੁਸ਼ ਨਜ਼ਰ ਆ ਰਹੀ ਸੀ। ਉਹ ਵਤਨ ਵਾਪਸ ਅਟਾਰੀ ਵਾਹਗਾ ਸਰਹੱਦ ਦੇ ਸੜਕ ਰਸਤੇ ਗਈ ਹੈ। ਉਸ ਨੂੰ ਹੈਰੋਇਨ ਫੜੇ ਜਾਣ ਕਾਰਨ ਐਨਡੀਪੀਐਸ ਐਕਟ ਤਹਿਤ 10 ਸਾਲ ਦੀ ਸਜ਼ਾ ਹੋਈ ਸੀ ਪਰ ਕੁਝ ਕਾਰਨਾਂ ਕਰਕੇ ਉਸ ਨੂੰ ਤਿੰਨ ਸਾਲ ਜੇਲ 'ਚ ਹੋਰ ਬਿਤਾਉਣੇ ਪਏ। ਅਖਤਰ ਲਾਹੌਰ ਦੀ ਵਸਨੀਕ ਹੈ । ਉਸ ਦੇ ਨਾਲ ਹੀ ਪਾਸਪੋਰਟ ਐਕਟ 'ਚ ਫੜੇ ਗਏ ਅਲਤਾਫ ਸਿੰਧੀ ਨੂੰ ਵੀ ਰਿਹਾਅ ਕਰ ਦਿਤਾ ਗਿਆ ਹੈ।

ਨਸਰੀਨ ਅਖ਼ਤਰ ਨੂੰ ਜੇਲ ਅਧਿਕਾਰੀਆਂ ਨੇ 56 ਹਜ਼ਾਰ ਰੁਪਏ ਨਕਦ ਦਿਤੇ ਜੋ ਉਸ ਨੇ ਸਜ਼ਾ ਦੌਰਾਨ ਕੰਮ ਕਰਕੇ ਕਮਾਏ ਸਨ। ਰਿਹਾਈ ਉਪਰੰਤ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਸਰੀਨ ਅਖਤਰ ਨੇ ਹਿੰਦ—ਪਾਕਿ ਮਜ਼ਬੂਤ ਤੇ ਸੁਖਾਵੇ ਸਬੰਧਾਂ ਦੀ ਕਾਮਨਾ ਕੀਤੀ। ਉਸ ਨੇ ਦੋਹਾਂ ਮੁਲਕਾਂ ਦੀਆਂ ਜੇਲਾਂ ਵਿਚ ਬੰਦ ਕੈਦੀ ਛਡਣ ਦੀ ਵਕਾਲਤ ਵੀ ਕੀਤੀ। 

ਨਸਰੀਨ ਅਖ਼ਤਰ 2006 ਵਿਚ ਨਸ਼ੀਲੇ ਪਦਾਰਥਾਂ ਤਹਿਤ ਫੜੀ ਗਈ ਸੀ। ਉਸ ਨੇ ਜੇਲ ਪ੍ਰਸਾਸ਼ਨ ਵੱਲੋ ਚੰਗਾ ਸਹਿਯੋਗ ਕਰਨ ਲਈ ਉਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜ ਉਹ ਵਾਪਸ ਵਤਨ ਬੜੇ ਖੁਸ਼ੀ ਭਰੇ ਪਲਾਂ 'ਚ ਜਾ ਰਹੀ ਹੈ ਤੇ ਅਜ ਦਾ ਦਿਨ ਉਸ ਲਈ ਸਭ ਤੋ ਭਾਗਾਂ ਵਾਲਾ ਹੈ ਤੇ ਅਪਣੇ ਘਰ ਬਾਕੀ ਜਿੰਦਗੀ ਦੇ ਦਿਨ ਬਤੀਤ ਕਰਨ ਸਮੇ ਭਾਰਤ 'ਚ ਬਿਤਾਏ ਦਿਨਾਂ ਨੂੰ ਹਮੇਸ਼ਾ ਯਾਦ ਰੱਖੇਗੀ। ਉਸ ਨੇ ਅਪਣੀ ਵਕੀਲ ਨਵਤੇਜ ਕੌਰ ਚੱਬਾ ਦੀ ਵੀ ਕਾਫੀ ਤਰੀਫ਼ ਕੀਤੀ।