ਬਲਾਕ 2 ਵਿਚ ਮਹਿਲਾ ਕਾਂਗਰਸ ਨੂੰ ਮਜ਼ਬੂਤ ਕਰਾਂਗੇ: ਹਰਪ੍ਰੀਤ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਅਤੇ ਮਹਿਲਾ ਕਾਂਗਰਸ ਲੁਧਿਆਣਾਂ ਦਿਹਾਤੀ ਦੀ ਪ੍ਰਧਾਨ ਗੁਰਦੀਪ ਕੌਰ ਦੁੱਗਰੀ ਦੇ ਦਿਸ਼ਾ-ਨਿਰਦੇਸ਼.....

Harpreet Grewal

ਸਾਹਨੇਵਾਲ : ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਅਤੇ ਮਹਿਲਾ ਕਾਂਗਰਸ ਲੁਧਿਆਣਾਂ ਦਿਹਾਤੀ ਦੀ ਪ੍ਰਧਾਨ ਗੁਰਦੀਪ ਕੌਰ ਦੁੱਗਰੀ ਦੇ ਦਿਸ਼ਾ-ਨਿਰਦੇਸ਼ ਦੇ ਨਾਲ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬਲਾਕ 2 ਵਿਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੀਆਂ ਮਹਿਲਾ ਆਗੂਆਂ ਨੂੰ ਜ਼ਿੰਮੇਵਾਰੀਆਂ ਦਿਤੀਆਂ ਜਾਣਗੀਆਂ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਬਲਾਕ 2 ਦੀ ਪ੍ਰਧਾਨ ਹਰਪ੍ਰੀਤ ਕੌਰ ਗਰੇਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਔਰਤਾਂ ਨੂੰ ਹਮੇਸ਼ਾਂ ਮਾਣ-ਸਨਮਾਨ ਮਿਲਦਾ ਹੈ। ਉਸ ਦਾ ਨਤੀਜਾ ਹੈ ਕਿ ਇਸ ਵਾਰ ਨਗਰ ਨਿਗਮ ਚੋÎਣਾਂ ਵਿਚ ਵੀ 50 ਪ੍ਰਤੀਸ਼ਤ ਟਿਕਟਾਂ ਔਰਤਾਂ ਨੂੰ ਦਿਤੀਆਂ ਗਈਆਂ। 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਜੋ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਦਾ ਪ੍ਰਚਾਰ ਵੀ ਮਹਿਲਾ ਕਾਂਗਰਸ ਕਰੇਗੀ।