ਨਹਿਰ ’ਚ ਪਿਆ ਚਾਲੀ ਫ਼ੁਟ ਦਾ ਪਾੜ, 200 ਏਕੜ ਫ਼ਸਲ ਡੁੱਬੀ
ਗੁਰੂਹਰਸਹਾਏ ਅਤੇ ਫ਼ਿਰੋਜ਼ਪਰ ਵਿਚ ਲੁਤਰ ਨਹਿਰ ਹੈੱਡ ਤੋਂ ਨਿਕਲਦੀ ਜਲਾਲਾਬਾਦ ਬ੍ਰਾਂਚ ਨਹਿਰ ਕਰੀ ਕਲਾਂ ਪਿੰਡ ਦੇ ਕੋਲ 40
ਗੁਰੂਹਰਸਹਾਏ, 19 ਜੂਨ (ਪਪ): ਗੁਰੂਹਰਸਹਾਏ ਅਤੇ ਫ਼ਿਰੋਜ਼ਪਰ ਵਿਚ ਲੁਤਰ ਨਹਿਰ ਹੈੱਡ ਤੋਂ ਨਿਕਲਦੀ ਜਲਾਲਾਬਾਦ ਬ੍ਰਾਂਚ ਨਹਿਰ ਕਰੀ ਕਲਾਂ ਪਿੰਡ ਦੇ ਕੋਲ 40 ਫੁੱਟ ਦਾ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ ਦੋ ਸੌ ਏਕੜ ਖੇਤਾਂ ਵਿਚ ਬਿਜਾਈ ਕੀਤੀ ਗਈ ਖੇਤੀ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਦੋ ਸੌ ਏਕੜ ਜ਼ਮੀਨ ਵਿਚ ਭਰਿਆ ਪੂਰੀ ਤਰ੍ਹਾਂ ਪਾਣੀ ਭਰ ਗਿਆ ਹੈ ਅਤੇ ਪੀੜਤ ਕਿਸਾਨ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ।
ਕਿਸਾਨਾਂ ਨੇ ਦਸਿਆ ਕਿ ਕਸਬਾ ਮਮਦੋਟ ਵਿਚ ਚਾਰ ਨਹਿਰਾਂ ਹਨ ਅਤੇ ਨਹਿਰੀ ਵਿਭਾਗ ਵਲੋਂ ਸਮੇਂ ਰਹਿੰਦੇ ਸਫ਼ਾਈ ਅਤੇ ਦੇਖ ਭਾਲ ਨਾ ਕਰਨ ਦੇ ਕਾਰਨ ਨਹਿਰ ਹਰ ਸਾਲ ਟੁੱਟਦੀ ਹੈ ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭਰਨਾ ਪੈਂਦਾ ਹੈ।ਕਿਸਾਨਾਂ ਨੇ ਕਿਹਾ ਕਿ ਨਹਿਰ ਰਾਤ ਦੀ ਟੁੱਟੀ ਹੋਈ ਹੈ ਪਰ ਕੋਈ ਵੀ ਪ੍ਰਸ਼ਾਸਨਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਅਤੇ ਘਟਨਾ ਸਾਥਨ ਪਹੁੰਚੇ ਨਹਿਰੀ ਵਿਭਾਗ ਦੇ ਜੇਈ ਨੇ ਦਸਿਆ ਕਿ ਕਿਸੇ ਵਿਅਕਤੀਆ ਨੇ ਇਸ ਨਹਿਰ ਨੂੰ ਇੱਥੋਂ ਤੋੜ ਦਿਤਾ ਹੈ। ਜੇਈ ਨੇ ਕਿਹਾ ਕਿ ਲੇਬਰ ਅਤੇ ਜੇ.ਸੀ.ਬੀ. ਮਸ਼ੀਨਾਂ ਰਾਹÄ ਇਸ ਪਾੜ ਨੂੰ ਭਰਿਆ ਜਾ ਰਿਹਾ ਹੈ। ਜਲਦ ਹੀ ਇਸ ਪਾੜ ਨੂੰ ਭਰ ਦਿਤਾ ਜਾਵੇਗਾ।